ਐਫ ਬੀ ਆਈ ਵੱਲੋਂ ਟਰੰਪ ਦੇ ਸਾਬਕਾ ਸੁਰੱਖਿਆ ਸਲਾਹਕਾਰ ਬੋਲਟਨ ਦੇ ਘਰ ਛਾਪਾ
ਬੋਲਟਨ ਨੇ ਭਾਰਤ ਉੱਪਰ ਟੈਰਿਫ਼ ਲਾਉਣ ਦੀ ਕੀਤੀ ਸੀ ਸਖਤ ਨਿੰਦਾ
ਬੋਲਟਨ ਨੇ ਕਿਹਾ ਰੂਸ-ਯੁਕਰੇਨ ਜੰਗ ਖਤਮ ਕਰਨ ਬਾਰੇ ਗੱਲਬਾਤ ਨਹੀਂ ਹੋਵੇਗੀ ਸਫਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇੱਕ ਉੱਚ ਪੱਧਰੀ ਜਾਂਚ ਦੇ ਮਾਮਲੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਦੇ ਘਰ ਛਾਪਾ ਮਾਰਿਆ ਹੈ। ਐਫ ਬੀ ਆਈ ਦੀ ਇਸ ਕਾਰਵਾਈ ਨੂੰ ਵਾਸ਼ਿੰਗਟਨ ਦੁਆਰਾ ਰੂਸ ਤੋਂ ਤੇਲ ਦਰਾਮਦ ਕਰਨ ਕਾਰਨ ਭਾਰਤ ਉੱਪਰ ਲਾਏ ਭਾਰੀ ਟੈਰਿਫ਼ ਦੀ ਬੋਲਟਨ ਦੁਆਰਾ ਸਖਤ ਨਿੰਦਾ ਕਰਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਐਫ ਬੀ ਆਈ ਮੁੱਖੀ ਕਾਸ਼ ਪਟੇਲ ਵੱਲੋਂ ਇੱਕ ਜਾਂਚ ਦੇ ਮਾਮਲੇ ਵਿੱਚ ਦਿੱਤੇ ਗਏ ਹੁਕਮਾਂ ਅਨੁਸਾਰ ਏਜੰਸੀ ਦੇ ਏਜੰਟ ਬੋਲਟਨ ਦੇ ਬੇਥੈਸਡਾ ਵਿੱਚਲੇ ਘਰ ਵਿੱਚ ਪਹੁੰਚੇ ਤੇ ਉਨਾਂ ਨੇ ਘਰ ਦੀ ਤਲਾਸ਼ੀ ਲਈ। ਨਿਊਯਾਰਕ ਪੋਸਟ ਨੇ ਇਹ ਰਿਪੋਰਟ ਟਰੰਪ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ। ਕਾਸ਼ ਪਟੇਲ ਨੇ ਛਾਪੇ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਐਕਸ ਉੱਪਰ ਲਿੱਖਿਆ ਹੈ ਕਿ ''ਕਾਨੂੰਨ ਤੋਂ ਕੋਈ ਵੀ ਉੱਪਰ ਨਹੀਂ ਹੈ ਐਫ ਬੀ ਆਈ ਏਜੰਟ ਆਪਣੇ ਮਿਸ਼ਨ 'ਤੇ ਹਨ।'' ਇਹ ਮਾਮਲਾ ਗੁਪਤ ਦਸਤਾਵੇਜਾਂ ਨਾਲ ਸਬੰਧਿਤ ਹੈ ਜਿਸ ਦੀ ਜਾਂਚ ਕੁਝ ਸਾਲ ਪਹਿਲਾਂ ਸ਼ੁਰੂ ਹੋਈ ਸੀ। ਇਸੇ ਦੌਰਾਨ ਬੋਲਟਨ ਨੇ ਛਾਪੇ ਦੀ ਜਾਣਕਾਰੀ ਐਕਸ ਉੱਪਰ ਸਾਂਝੀ ਕੀਤੀ ਹੈ ਤੇ ਰੂਸ- ਯੁਕਰੇਨ ਜੰਗ ਸਬੰਧੀ ਟਰੰਪ ਪ੍ਰਸ਼ਾਸਨ ਦੀ ਪਹੁੰਚ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਚੱਲ ਰਹੀ ਮੌਜੂਦਾ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲੇਗਾ। ਬੋਲਟਨ ਨੇ ਲਿੱਖਿਆ ਹੈ '' ਰੂਸ ਨੇ ਯੁਕਰੇਨ ਨੂੰ ਨਵੇਂ ਰੂਸੀ ਸਾਮਰਾਜ ਵਿੱਚ ਸ਼ਾਮਿਲ ਕਰਨ ਬਾਰੇ ਆਪਣਾ ਟੀਚਾ ਨਹੀਂ ਬਦਲਿਆ ਹੈ। ਮਾਸਕੋ ਨੇ ਯੁਕਰੇਨ ਦੇ ਮੱਲੇ ਖੇਤਰ ਰੂਸ ਨੂੰ ਦੇਣ ਦੀ ਮੰਗ ਕੀਤੀ ਹੈ ਜੋ ਕਿ ਜੇਲੈਂਸਕੀ ਕਦੀ ਵੀ ਦੇਣ ਲਈ ਤਿਆਰ ਨਹੀਂ ਹੋਵੇਗਾ। ਟਰੰਪ ਸ਼ਾਂਤੀ ਲਈ ਨੋਬਲ ਪੁਰਸਕਾਰ ਲੈਣਾ ਚਹੁੰਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਰੂਸ-ਯੁਕਰੇਨ ਜੰਗ ਖਤਮ ਕਰਨ ਬਾਰੇ ਚੱਲ ਰਹੀ ਗੱਲਬਾਤ ਵਿੱਚ ਕੋਈ ਪ੍ਰਗਤੀ ਹੋਵੇਗੀ।











Comments (0)