ਅਮਰੀਕਾ ਵਿਚ ਪ੍ਰਵਾਸੀ ਦੀ ਗ੍ਰਿਫਤਾਰੀ ਵਿੱਚ ਅੜਿਕਾ ਬਣੀ ਜੱਜ ਨੂੰ ਐਫ ਬੀ ਆਈ ਨੇ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਦੇ ਨਿਆਂ ਪ੍ਰਣਾਲੀ ਨਾਲ ਚਲ ਰਹੇ ਟਕਰਾਅ ਦਰਮਿਆਨ ਧਮਾਕਾਖੇਜ਼ ਵਾਪਰੇ ਘਟਨਾਕ੍ਰਮ ਵਿੱਚ ਐਫ ਬੀ ਆਈ ਵੱਲੋਂ ਮਿਲਵੌਕੀ ਕਾਊਂਟੀ ਦੀ ਇਕ ਜੱਜ ਨੂੰ ਇਕ ਪ੍ਰਵਾਸੀ ਦੀ ਗ੍ਰਿਫਤਾਰੀ ਵਿੱਚ ਕਥਿੱਤ ਤੌਰ 'ਤੇ ਅੜਿਕਾ ਪਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਇਹ ਜਾਣਕਾਰੀ ਐਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਵੱਲੋਂ ਸ਼ੋਸਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਦਿੱਤੀ ਗਈ ਹੈ ਹਾਲਾਂ ਕਿ ਬਾਅਦ ਵਿਚ ਇਹ ਪੋਸਟ ਹਟਾ ਦਿੱਤੀ ਗਈ ਹੈ। ਇਸ ਪੋਸਟ ਵਿਚ ਪਟੇਲ ਨੇ ਕਿਹਾ ਹੈ ਕਿ ਮਿਲਵੌਕੀ, ਵਿਸਕਾਨਸਿਨ ਦੀ ਜੱਜ ਹਨਾਹ ਡੂਗਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟੇਲ ਅਨੁਸਾਰ ਜੱਜ ਨੇ ਜਾਣਬੁਝ ਕੇ ਸੰਘੀ ਏਜੰਟਾਂ ਨੂੰ ਇਕ ਗੈਰ ਕਾਨੂੰਨੀ ਵਿਦੇਸ਼ੀ ਬਾਰੇ ਗੁੰਮਰਾਹ ਕੀਤਾ ਜਿਸ ਵਿਦੇਸ਼ੀ ਨੂੰ ਗ੍ਰਿਫਤਾਰ ਕੀਤਾ ਜਾਣਾ ਸੀ। ਡੂਗਨ ਮਿਲਵੌਕੀ ਫੈਡਰਲ ਕੋਰਟ ਵਿਚ ਪੇਸ਼ ਹੋਈ ਜਿਥੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਸੁਣਵਾਈ ਤੋਂ ਪਹਿਲਾਂ ਉਹ ਜੱਜ ਨੂੰ ਹਿਰਾਸਤ ਵਿਚ ਰੱਖਣ ਦੇ ਹੱਕ ਵਿਚ ਨਹੀਂ ਹਨ। ਇਸ ਉਪਰੰਤ ਜੱਜ ਨੂੰ ਰਿਹਾਅ ਕਰ ਦਿੱਤਾ ਗਿਆ। ਉਸ ਦੀ ਅਗਲੀ ਪੇਸ਼ੀ 15 ਮਈ ਨੂੰ ਹੋਵੇਗੀ।











Comments (0)