ਸ਼ਹੀਦ ਭਾਈ ਬਲਦੇਵ ਸਿੰਘ ਹਵਾਰਾ ਦੇ ਮਾਤਾ ਬੀਬੀ ਕੇਸਰ ਕੌਰ ਜੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਪੰਥਕ ਜਥੇਬੰਦੀਆਂ ਯੂਰਪ
ਮਾਤਾ ਜੀ ਦੀ ਅੰਤਿਮ ਅਰਦਾਸ 14 ਜੂਨ ਨੂੰ ਪਿੰਡ ਹਵਾਰਾ ਕਲਾਂ ਨੇੜੇ ਖਮਾਣੋ ਵਿਖ਼ੇ ਦੁਪਹਿਰ 1 ਵਜੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 9 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਚ ਭਾਰਤੀ ਹੁਕਮਰਾਨ ਵੱਲੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ , ਅਕਾਲ ਤਖ਼ਤ ਸਾਹਿਬ ਸਮੇਤ ਪੰਜਾਬ ਦੇ 37 ਹੋਰ ਗੁਰਧਾਮਾਂ ਤੇ ਹਮਲੇ ਨੇ ਸਿੱਖਾਂ ਦੇ ਹਿਰਦਿਆ ਦੇ ਇੰਨੇ ਡੂੱਘੇ ਜ਼ਖ਼ਮ ਦਿੱਤੇ ਸਿੱਖ ਨੌਜਵਾਨੀ ਅਪਣੇ ਗੁਰਧਾਮਾਂ ਦਾ ਬਦਲਾ ਲੈਣ ਲਈ ਸਿੱਖੀ ਸਿਧਾਤਾ ਅਨੁਸਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਇਸ ਸੰਘਰਸ਼ ਵਿੱਚ ਸਿੰਘ ਆਪ ਤਾਂ ਸੇਵਾਵਾਂ ਨਿਭਾਅ ਹੀ ਰਹੇ ਸਨ ਉਸ ਦੇ ਨਾਲ ਨਾਲ ਹੋਰ ਸਿੰਘਾਂ ਨੂੰ ਵੀ ਸਿੱਖਾਂ ਨਾਲ ਭਾਰਤੀ ਹੁਕਮਰਾਨ ਵੱਲੋਂ ਕੀਤੇ ਜਾਅ ਰਹੇ ਜ਼ੁਲਮ ਦੀ ਦਾਸਤਾਨ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਬਚਨ “ਜਿਸ ਦਿਨ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਕਦਮ ਪਏ ਤਾਂ ਖਾਲਸਿਤਾਨ ਦੀ ਨੀਂਹ ਰੱਖੀ ਜਾਵਗੀ “ ਲਈ ਪ੍ਰਰੇਦੇ। ਇਹਨਾਂ ਸਿੰਘਾਂ ਵਿੱਚੋਂ ਇੱਕ ਬੱਬਰ ਖਾਲਸਾ ਨਾਲ ਸਬੰਧਤ ਸ਼ਹੀਦ ਭਾਈ ਬਲਦੇਵ ਸਿੰਘ ਹਵਾਰਾ ਜੀ ਸਨ। ਜਿਹਨਾ ਦੀ ਪ੍ਰੇਰਨਾ ਦਾ ਸਦਕਾ ਅਨੇਕ ਸਿੰਘ ਸੰਘਰਸ਼ ਚ ਕੁੱਦੇ ਪੰਥਕ ਸੇਵਾਵਾਂ ਨਿਭਾਉਂਦੇ ਸ਼ਹੀਦ ਵੀ ਹੋਏ ਅਤੇ ਲੰਮਾ ਲੰਮਾ ਸਮਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਚ ਵੀ ਗੁਜ਼ਾਰਿਆ। ਭਾਈ ਜਗਤਾਰ ਸਿੰਘ ਹਵਾਰਾ ਇਸ ਸੰਘਰਸ਼ ਚ ਸ਼ਹੀਦ ਭਾਈ ਬਲਦੇਵ ਸਿੰਘ ਬੱਬਰ ਦੀ ਪ੍ਰੇਰਨਾ ਸਦਕਾ ਹੀ ਸੰਘਰਸ਼ ਦੀਆਂ ਸੇਵਾਵਾਂ ਚ ਆਏ। ਭਾਈ ਸਾਹਿਬ ਦੇ ਸੰਘਰਸ਼ੀ ਜੀਵਨ ਦੌਰਾਨ ਪਰਿਵਾਰ ਉੱਪਰ ਜੋ ਸਰਕਾਰੀ ਤਸੱਦਦ ਦੀ ਦਾਸਤਾਨ ਹੈ ਉਹ ਸਬਦੋ ਬਾਹਰ ਦੀ ਗੱਲ ਹੈ। ਇਸ ਦੇ ਬਾਵਜੂਦ ਵੀ ਪਰਿਵਾਰ ਨੇ ਸੰਘਰਸ਼ ਦਾ ਰਾਹ ਨਹੀ ਛੱਡਿਆ। ਸ਼ਹੀਦ ਭਾਈ ਬਲਦੇਵ ਸਿੰਘ ਬੱਬਰ ਦੇ ਨਜਦੀਕੀ ਰਿਸਤੇਸਾਰ ਭਾਈ ਰਜਿੰਦਰ ਸਿੰਘ ਬੱਬਰ ਲੰਮੇ ਸਮੇਂ ਤੋਂ ਜਰਮਨੀ ਚ ਜਲਾਵਤਨੀ ਦਾ ਜੀਵਨ ਹੰਢਾ ਰਹੇ ਚੱਲਦੇ ਸੰਘਰਸ਼ ਚ ਬਾਅਖੂਬੀ ਸੇਵਾਵਾਂ ਨਿਭਾਅ ਰਹੇ ਹਨ। ਯੂਰਪ ਦੀਆਂ ਪੰਥਕ ਜਥੇਬੰਦੀਆਂ ਦੇ ਸਰਗਰਮ ਆਗੂ ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਤਰਲੋਕ ਸਿੰਘ , ਭਾਈ ਪ੍ਰਤਾਪ ਸਿੰਘ, ਭਾਈ ਰਾਮਪਾਲ ਸਿੰਘ, ਭਾਈ ਹਰਜੋਤ ਸਿੰਘ, ਭਾਈ ਬਲਜਿੰਦਰ ਸਿੰਘ , ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁੱਖਦੇਵ ਸਿੰਘ ਹੇਰਾਂ, ਭਾਈ ਅਮਰਜੀਤ ਸਿੰਘ ਮੰਗੂਪੁਰ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ, ਦਲ ਖ਼ਾਲਸਾ ਜਰਮਨੀ ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਅੰਗਰੇਜ਼ ਸਿੰਘ, ਇਟਰਨੈਨਲ ਸਿੱਖ ਫੈਡਰੇਸ਼ਨ ਭਾਈ ਲਖਵਿੰਦਰ ਸਿੰਘ ਮੱਲ੍ਹੀ, ਸਿੱਖ ਫੈਡਰੇਸ਼ਨ ਫਰਾਂਸ ਭਾਈ ਕਸ਼ਮੀਰ ਸਿੰਘ ਗੋਸਲ, ਭਾਈ ਰਘਵੀਰ ਸਿੰਘ ਕੋਹਾੜ, ਸਿੱਖ ਫਡਰੇਸ਼ਨ ਬੈਲਜੀਅਮ ਭਾਈ ਮਨਜੋਤ ਸਿੰਘ ਭੂਰਾ, ਭਾਈ ਪ੍ਰਿਥੀਪਾਲ ਸਿੰਘ ਪਟਵਾਰੀ ਵੱਲੋਂ ਪਰਿਵਾਰ ਨਾਲ ਮਾਤਾ ਕੇਸਰ ਕੌਰ ਜੀ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਅਕਾਲ ਪੁਰਖ ਮਾਤਾ ਜੀ ਦੀ ਵਿੱਛੜੀ ਆਤਮਾ ਨੂੰ ਅਪਣੇ ਚਰਨਾਂ ਚ ਨਿਵਾਸ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮਾਤਾ ਜੀ ਦੀ ਅੰਤਿਮ ਅਰਦਾਸ 14 ਜੂਨ ਦਿਨ ਸਨਿੱਚਰਵਾਰ ਪਿੰਡ ਹਵਾਰਾ ਕਲਾਂ ਨੇੜੇ ਖਮਾਣੋ ਦੁਪਿਹਰ 1 ਵਜੇ ਹੋਵੇਗੀ। ਇਲਾਕਾ ਨਿਵਾਸੀ ਸੰਗਤਾਂ ਨੂੰ ਅਰਦਾਸ ਚ ਸ਼ਾਮਲ ਹੋ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੂੱਲ ਭੇਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।











Comments (0)