ਡੋਨਾਲਡ ਟਰੰਪ ਵੱਲੋਂ ਟਰੁੱਥ ਸੋਸ਼ਲ ਮੀਡੀਆ ਦੇ ਸੀ ਈ ਓ ਡੈਵਿਨ ਨੂਨਸ ਇੰਟੈਲੀਜੈਂਸ ਬੋਰਡ ਦੇ ਚੇਅਰਮੈਨ ਨਿਯੁਕਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਸਾਬਕਾ ਸਾਂਸਦ ਡੈਵਿਨ ਨੂਨਸ ਜੋ ਟਰੰਪ ਦੇ ਟਰੁੱਥ ਸੋਸ਼ਲ ਮੀਡੀਆ ਦੇ ਸੀ ਈ ਓ ਹਨ, ਨੂੰ ਰਾਸ਼ਟਰਪਤੀ ਦੇ ਇੰਟੈਲੀਜੈਂਸ ਸਲਾਹਕਾਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਟਰੰਪ ਨੇ ਇਹ ਜਾਣਕਾਰੀ ਟਰੁੱਥ ਸੋਸ਼ਲ ਮੀਡੀਆ ਉਪਰ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਉਨਾਂ ਲਿਖਿਆ ਹੈ ਨੂਨਸ ਜਿਨਾਂ ਨੇ ਮੇਰੇ ਪਹਿਲੇ ਕਾਰਜਕਾਲ ਦੌਰਾਨ ਅਮਰੀਕੀ ਪ੍ਰਤੀਨਿੱਧ ਸਦਨ ਦੀ ਇੰਟੈਲੀਜੈਂਸ ਕਮੇਟੀ ਦੀ ਅਗਵਾਈ ਕੀਤੀ ਸੀ, ਸਲਾਹਕਾਰ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦਿਆਂ ਟਰੁੱਥ ਸੋਸ਼ਲ ਦੇ ਸੀ ਈ ਓ ਵੀ ਬਣੇ ਰਹਿਣਗੇ। ਇੰਟੈਲੀਜੈਂਸ ਕਮੇਟੀ ਦੇ ਪ੍ਰਧਾਨ ਵਜੋਂ ਨੂਨਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੀ ਦਖਲਅੰਦਾਜੀ ਦੇ ਮੁੱਦੇ 'ਤੇ ਟਰੰਪ ਦੀ ਜੋਰਦਾਰ ਢੰਗ ਨਾਲ ਪੈਰਵਾਈ ਕੀਤੀ ਸੀ ਤੇ ਉਸ ਨੇ ਦੋਸ਼ ਲਾਇਆ ਸੀ ਕਿ ਐਫ ਬੀ ਆਈ ਨੇ ਟਰੰਪ ਨੂੰ ਫਸਾਉਣ ਲਈ ਸਾਜਿਸ਼ ਰਚੀ ਹੈ। 2016 ਵਿਚ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।











Comments (0)