ਦਾਗੀ ਤੇ ਬਾਗੀ ਇਕ ਵਾਰ ਫਿਰ ਲੋਕਾਂ ਪੰਥਕ ਮਖੌਟਾ ਪਾਕੇ ਪੰਜਾਬੀਆਂ ਨੂੰ ਠੱਗਣ ਦੀ ਫਿਰਾਕ ਚ': ਸ਼ਮਸ਼ੇਰ ਸਿੰਘ ਪੱਧਰੀ

ਦਾਗੀ ਤੇ ਬਾਗੀ ਇਕ ਵਾਰ ਫਿਰ ਲੋਕਾਂ ਪੰਥਕ ਮਖੌਟਾ ਪਾਕੇ ਪੰਜਾਬੀਆਂ ਨੂੰ ਠੱਗਣ ਦੀ ਫਿਰਾਕ ਚ': ਸ਼ਮਸ਼ੇਰ ਸਿੰਘ ਪੱਧਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 18 ਮਾਰਚ (ਮਨਪ੍ਰੀਤ ਸਿੰਘ ਖਾਲਸਾ):- "ਅਕਾਲੀ ਦਲ ਵਾਰਿਸ ਪੰਜਾਬ ਦੇ" ਦੇ ਜਿਲਾ ਅੰਮ੍ਰਿਤਸਰ ਦੀ ਸ਼ਹਿਰੀ ਕਾਰਜਕਾਰਨੀ ਦੇ ਮੈਂਬਰ ਸ਼ਮਸ਼ੇਰ ਸਿੰਘ ਪੱਧਰੀ ਨੇ ਅੱਜ ਇੱਕ ਪ੍ਰੈਸ ਨੋਟ ਰਾਹੀਂ ਪੰਜਾਬ ਦੇ ਲੋਕਾਂ ਨੂੰ ਨਸ਼ਾ ਰਹਿਤ ਅਤੇ ਨਰੋਏ ਸਮਾਜ ਦੀ ਸਿਰਜਨਾਂ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਦੀ ਬੇਪਰਵਾਹੀ ਅਤੇ ਅਣਗਹਿਲੀ ਕਰਕੇ ਪੰਜਾਬ ਨਸ਼ਿਆਂ ਦੀ ਚੁੰਗਲ ਵਿੱਚ ਫਸ ਚੁੱਕਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹਰ ਰੋਜ਼ ਨਸ਼ੇ ਨਾਲ ਦਰਜਨਾਂ ਮੌਤਾਂ ਹੋ ਰਹੀਆਂ ਹਨ, ਪਰ ਪਹਿਲੀਆਂ ਤੇ ਮੌਜੂਦਾ ਸਰਕਾਰ ਨੇ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਲੱਭਿਆ। ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ, ਅਸੀਂ ਪੰਜਾਬ ਵਿੱਚ ਨਸ਼ਾ ਮਾਫੀਆ, ਸਰਕਾਰੀ ਧੱਕੇਸ਼ਾਹੀ ਅਤੇ ਗੈਰ-ਜਿੰਮੇਵਾਰ ਸਰਕਾਰਾਂ ਦੀ ਨੀਂਹ ਹਿਲਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਵਿਰੋਧੀ ਲਹਿਰ ਨੂੰ ਲੈਕੇ ਚੱਲੇ ਹਾਂ। 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਪੰਥਕ ਹਿਤਾਂ, ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਨੌਜਵਾਨਾਂ ਨੂੰ ਸੱਚੇ ਰਾਹ 'ਤੇ ਲਿਆਉਣ ਲਈ ਕਦਮ ਪੁੱਟ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਮੌਜੂਦਾ ਹਾਲਤ ਦੇ ਜ਼ਿੰਮੇਵਾਰ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਹਨ, ਜੋ ਨਿੱਜੀ ਫਾਇਦਿਆਂ ਲਈ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੀਆਂ ਹਨ। ਉਨ੍ਹਾਂ ਆਖਿਆ ਕਿ "ਅਕਾਲੀ ਦਲ ਵਾਰਿਸ ਪੰਜਾਬ ਦੇ" ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਅਤੇ ਹਰ ਪਰਿਵਾਰ ਤੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਵੇਗਾ। ਪਾਰਟੀ ਇਸ ਮਿਸ਼ਨ ਲਈ ਵਿਸ਼ੇਸ਼ ਸਮੇਂ ਸਮੇਂ ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਜਿਸ ਵਿੱਚ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਵਿਅਕਤੀਗਤ ਸਾਧਨਾਂ ਰਾਹੀਂ ਧਾਰਮਿਕ ਪ੍ਰਚਾਰ ਨੂੰ ਅੱਗੇ ਵਧਾਇਆ ਜਾਵੇਗਾ। ਇਸਦੇ ਨਾਲ ਹੀ, ਪੱਧਰੀ ਨੇ ਖ਼ੁਲਾਸਾ ਕੀਤਾ ਕਿ ਦਾਗੀ ਤੇ ਬਾਗੀ ਅਕਾਲੀ ਆਗੂ, ਜੋ ਪਹਿਲਾਂ ਪੰਜਾਬ ਨੂੰ ਲੁੱਟ ਚੁੱਕੇ ਹਨ, ਹੁਣ ਆਪਣੇ ਹੀ ਬਣਾਏ ਹੋਏ ਲਾਹੇ ਜਥੇਦਾਰਾਂ ਦੀ ਢਾਲ ਲੈ ਕੇ ਮੁੜ ਪੰਜਾਬੀਆਂ ਨੂੰ ਠੱਗਣ ਦੀ ਫਿਰਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਚੋਕੰਨੇ ਹੋ ਚੁੱਕੇ ਹਨ। ਇਹਨਾਂ ਫ਼ਰਜ਼ੀ ਧਾਰਮਿਕ ਤੇ ਸਮਾਜਿਕ ਭਲਾਈ ਦੇ ਸਲੋਗਨਾਂ ਦੀ ਆੜ ਪਿੱਛੇ ਲੁਕੇ ਲੁਟੇਰਿਆਂ ਦੀ ਚਾਲਾਂ ਨੂੰ ਸਮਝ ਚੁੱਕੇ ਹਨ। ਭਾਈ ਪੱਧਰੀ ਨੇ ਪੰਜਾਬ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਝੂਠੇ ਤੇ ਮਤਲਬੀ ਅਕਾਲੀ ਲੀਡਰਾਂ ਤੇ ਨਕਲੀ ਪੰਥ ਧਾਰੀਆਂ ਤੋਂ ਬਚਣ। ਉਨ੍ਹਾਂ ਨੇ ਆਖਿਆ ਕਿ "ਅਕਾਲੀ ਦਲ ਵਾਰਿਸ ਪੰਜਾਬ ਦੇ" ਨਿਰਭਰਤਾ, ਨਿਸ਼ਚਿੰਤਤਾ ਅਤੇ ਗੁਰੂ-ਮਤ ਅਨੁਸਾਰ ਪੰਜਾਬ ਲਈ ਨਵਾਂ ਰਾਹ ਖੋਲ੍ਹਣ ਆਇਆ ਹੈ। ਅਸੀਂ ਪੰਜਾਬ ਨੂੰ ਬਚਾਉਣ ਲਈ ਆਏ ਹਾਂ, ਤੁਸੀਂ ਸਾਡੇ ਨਾਲ ਆਓ – ਅਸੀਂ ਨਸ਼ਿਆਂ ਦੀ ਜੜ੍ਹ ਪੱਟ ਕੇ ਹੀ ਰਹਾਂਗੇ।