ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ 761 ਦਿਨ ਪੂਰੇ ਹੋਣ ਤੇ ਵੈਨਕੂਵਰ ਭਾਰਤੀ ਕੌਂਸਲੇਟ ਅੱਗੇ ਭਾਰੀ ਰੋਸ-ਪ੍ਰਦਰਸ਼ਨ
ਕੈਨੇਡਾ ਵਿਖ਼ੇ ਭਾਰਤੀ ਐਂਬੈਸੀ ਨੂੰ ਬੰਦ ਕਰਨ ਦੀ ਮੰਗ ਜ਼ੋਰਾਂ ਤੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 24 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਕੌਮੀ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ ਗੁਰੂ ਘਰ ਦੀ ਹਦੂਦ ਦੇ ਵਿੱਚ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ, ਉਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹਰ ਮਹੀਨੇ ਦੀ ਤਰਾਂ ਇਸ ਵਾਰ ਵੀ ਵੈਨਕੂਵਰ ਭਾਰਤੀ ਐਂਬੈਸੀ ਅੱਗੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ । ਇਸ ਦੌਰਾਨ ਮੁਜਾਹਿਰੇ ਵਿਚ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਬੁਲੰਦ ਕੀਤੀ ਗਈ ਅਤੇ ਭਾਈ ਗੁਰਮੀਤ ਸਿੰਘ ਤੂਰ ਨੇ ਆਖਿਆ ਕਿ ਕਿਸਾਨਾਂ ਦਾ ਇੱਕੋ ਹਾਲ ਹੈ ਖਾਲਿਸਤਾਨ ਇਸ ਨਾਲ ਨੀ ਪੰਜਾਬ ਦਾ ਕਿਸਾਨ, ਜਵਾਨ, ਫ਼ਸਲ, ਨਸਲ ਅਤੇ ਧਰਮ ਬਚਾਇਆ ਜਾ ਸਕਦਾ ਹੈ । ਕੌਮੀ ਘਰ ਦੀ ਸਥਾਪਤੀ ਹੀ ਹਰ ਇੱਕ ਮਸਲੇ ਦਾ ਹੱਲ ਹੈ । ਕੀਤੇ ਗਏ ਮੁਜਾਹਿਰੇ ਵਿਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਇਕੱਤਰ ਹੋਈਆਂ ਸਨ ਅਤੇ ਉਨ੍ਹਾਂ ਵਲੋਂ ਭਾਰਤੀ ਐਂਬੈਸੀ ਨੂੰ ਬੰਦ ਕਰਨ ਦੀ ਮੰਗ ਜੋਰਾਂ ਤੇ ਚੁੱਕੀ ਗਈ ਸੀ। ਮੁਜਾਹਿਰੇ ਵਿਚ ਵਿਸ਼ੇਸ਼ ਤੌਰ ਤੇ ਗੁਰੂ ਘਰ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਭਾਈ ਮਨਜਿੰਦਰ ਸਿੰਘ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਜੈਪਾਲ ਸਿੰਘ, ਭਾਈ ਅਵਤਾਰ ਸਿੰਘ ਖਹਿਰਾ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਵਸਫੋਰਡ ਤੋਂ ਰਣਜੀਤ ਸਿੰਘ ਖਾਲਸਾ, ਕਰਨੈਲ ਸਿੰਘ ਟੁੱਟ, ਰਜਿੰਦਰ ਸਿੰਘ ਨੱਤ, ਮਹਿੰਦਰ ਸਿੰਘ ਕੈਲੀਫੋਰਨੀਆ ਨੇ ਹਾਜ਼ਿਰੀ ਭਰ ਕੇ ਸੰਗਤਾਂ ਦਾ ਜੋਸ਼ ਵਧਾਇਆ ਸੀ ।











Comments (0)