ਸਬਜ਼ੀ, ਫਲ਼, ਮੀਟ, ਦੇਸੀ ਘਿਓ, ਹਥਿਆਰ, ਨਸ਼ੇ ਆਦਿ ਹੁਣ ਤੁਸੀ ਕੈਨੇਡਾ ਨਹੀਂ ਲਿਜਾ ਸਕੋਗੇ

ਸਬਜ਼ੀ, ਫਲ਼, ਮੀਟ, ਦੇਸੀ ਘਿਓ, ਹਥਿਆਰ, ਨਸ਼ੇ ਆਦਿ ਹੁਣ ਤੁਸੀ ਕੈਨੇਡਾ ਨਹੀਂ ਲਿਜਾ ਸਕੋਗੇ

*ਕੈਨੇਡਾ ਗਏ ਇਕ ਗੁਜਰਾਤੀ ਪਰਿਵਾਰ ਨੂੰ ਹਵਾਈ ਅੱਡੇ ਅੰਦਰ ਜੁਰਮਾਨਾ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ- ਸੰਸਾਰ ਭਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਤਾਇਨਾਤ ਕਸਟਮਜ਼ ਦੇ ਅਧਿਕਾਰੀਆਂ ਤੋਂ ਅੱਖ ਬਚਾਅ ਕੇ ਸਾਮਾਨ ਕੱਢਣ ਅਤੇ ਟੈਕਸ ਦੀ ਬੱਚਤ ਕਰਨ ਦਾ ਸਿਲਸਿਲਾ ਆਮ ਅਤੇ ਤਕਰੀਬਨ ਸਾਰਾ ਸਾਲ ਚੱਲਦਾ ਰਹਿੰਦਾ ਹੈ।ਅਜਿਹੀ ਕੋਸ਼ਿਸ਼ ਵਿਚ ਦਿੱਲੀ ਤੋਂ ਦੁਬੱਈ ਦੇ ਰਸਤੇ ਟੋਰਾਂਟੋ ਜਾਣ ਵਾਲੀ ਉਡਾਨ ਵਿਚ ਸਵਾਰ ਹੋ ਕੇ ਕੈਨੇਡਾ ਗਏ ਇਕ ਭਾਰਤੀ ਪਰਿਵਾਰ ਨੂੰ ਬੀਤੇ ਦਿਨ ਹਵਾਈ ਅੱਡੇ ਅੰਦਰ ਜੁਰਮਾਨਾ ਕੀਤੇ ਜਾਣ ਦੀ ਖ਼ਬਰ ਵੀ ਆਈ ਸੀ ।

 ਇਹ ਬਜੁਰਗ ਜੋੜਾ ਗੁਜਰਾਤ ਤੋਂ ਆਪਣੇ ਕੈਨੇਡਾ ਵਾਸੀ ਪਰਿਵਾਰ ਕੋਲ਼ ਗਏ ਸਨ ਪਰ ਹਵਾਈ ਅੱਡੇ ਅੰਦਰ ਕਸਟਮਜ਼ ਦੀ ਜਾਂਚ ਦੌਰਾਨ ਸ਼ੱਕ ਪੈਣ 'ਤੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਕੀਤੀ ਗਈ । ਇਹ ਵੀ ਕਿ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਮੌਕਾ ਤਾੜ ਕੇ ਉਨ੍ਹਾਂ ਨੇ ਅਟੈਚੀਆਂ ਵਿਚੋਂ ਗਹਿਣੇ ਕੱਢ ਕੇ ਪਹਿਨਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਅਫਸਰਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ।ਤਲਾਸ਼ੀ ਦÏਰਾਨ ਉਨ੍ਹਾਂ ਤੋਂ ਪੀਲੇ ਤੇ ਚਿੱਟੇ ਸ਼ੁੱਧ ਸੋਨੇ ਦੀਆਂ ਮੁੰਦਰੀਆਂ ਤੇ ਚੇਨੀਆਂ ਮਿਲੀਆਂ ਜਿਨ੍ਹਾਂ ਵਿਚ ਚਿੱਟੇ ਸੋਨੇ (ਪਲੈਟੀਨਮ) ਦੇ ਗਹਿਣੇ ਵੀ ਸ਼ਾਮਿਲ ਸਨ ।

ਕੁੱਲ ਮਿਲਾ ਕੇ ਉਨ੍ਹਾਂ ਨੂੰ ਕਸਟਮਜ਼ ਦੇ ਲਗਭਗ 300 ਡਾਲਰ ਜੁਰਮਾਨਾ ਭਰਨ ਲਈ ਕਿਹਾ ਗਿਆ ।ਸਰਕਾਰੀ ਅਧਿਕਾਰੀਆਂ ਦਾ ਦੱਸਣਾ ਹੈ ਕਿ ਵਿਦੇਸ਼ਾਂ ਤੋਂ ਕੈਨੇਡਾ ਵਿਚ ਸਬਜੀਆਂ, ਫਲ਼, ਮੀਟ, ਦੇਸੀ ਘਿਓ, ਹਥਿਆਰ, ਨਸ਼ੇ ਆਦਿਕ ਲਿਜਾਣਾ ਸਖਤ ਮਨ੍ਹਾਂ ਹੈ।

ਫੜੇ ਜਾਣ 'ਤੇ ਇਹ ਸਭ ਕੁਝ ਹਵਾਈ ਅੱਡੇ ਦੇ ਅੰਦਰ ਹੀ ਕੂੜੇ ਦੇ ਡੱਬੇ ਵਿਚ ਸੁਟਵਾਇਆ ਜਾਂਦਾ ਹੈ ਅਤੇ ਨਸ਼ੇ ਤੇ ਹਥਿਆਰਾਂ ਦੇ ਧਾਰਕਾਂ ਵਿਰੁੱਧ ਕੇਸ ਦਰਜ ਕਰਕੇ ਗਿ੍ਫ਼ਤਾਰੀ ਅਮਲ ਵਿਚ ਲਿਆਂਦੀ ਜਾਂਦੀ ਹੈ । ਚੇਤੇ ਰਹੇ ਕਿ ਕੈਨੇਡਾ ਵਿਚ ਸੋਨਾ ਅਤੇ ਨਕਦੀ ਲੈ ਕੇ ਜਾਣ ਦੀ ਮਨਾਹੀ ਨਹੀਂ ਹੈ ਪਰ 10000 ਡਾਲਰਾਂ ਤੋਂ ਵੱਧ ਦੀ ਰਕਮ ਅਤੇ 60 ਡਾਲਰਾਂ ਤੋਂ ਮਹਿੰਗੇ (ਤੋਹਫ਼ੇ) ਬਾਰੇ ਕਸਟਮਜ਼ ਅਧਿਕਾਰੀਆਂ ਨੂੰ ਦੱਸਣਾ ਜਰੂਰੀ ਹੈ।