ਕੈਨੇਡਾ ਵਿੱਚ ਖਾਲਿਸਤਾਨੀ ਪੱਖੀ ਸਿੰਘਾਂ ਨੇ ਭਾਰਤੀ ਹਕੂਮਤ ਰੂਪੀ ਰਾਵਣ ਗਾਂਧੀ, ਡੋਵਾਲ, ਮੋਦੀ ਅਤੇ ਪਟਨਾਇਕ ਦੇ ਫੂਕੇ ਪੁਤਲੇ 

ਕੈਨੇਡਾ ਵਿੱਚ ਖਾਲਿਸਤਾਨੀ ਪੱਖੀ ਸਿੰਘਾਂ ਨੇ ਭਾਰਤੀ ਹਕੂਮਤ ਰੂਪੀ ਰਾਵਣ ਗਾਂਧੀ, ਡੋਵਾਲ, ਮੋਦੀ ਅਤੇ ਪਟਨਾਇਕ ਦੇ ਫੂਕੇ ਪੁਤਲੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 4 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਟੀਮ ਦੇ ਮੈਂਬਰਾਂ ਨੇ ਅਤੇ ਖਾਲਿਸਤਾਨੀ ਪੱਖੀ ਸਿੰਘਾਂ ਨੇ ਭਾਰਤੀ ਹਕੂਮਤ ਰੂਪੀ ਰਾਵਣ ਫੂਕਿਆ ਜਿਸ ਵਿਚ ਸਿੱਖਾਂ ਨਾਲ ਧ੍ਰੋਹ ਕਮਾਉਣ ਵਾਲੇ ਮੋਹਨਦਾਸ ਗਾਂਧੀ, ਭਾਰਤ ਦਾ ਬੁੱਚੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਭਾਰਤ ਦੇ ਕਨੇਡਾ ਵਿਚ ਨਵਾਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਸਿਰ ਲਾਕੇ ਰਾਵਣ ਫੂਕਿਆ ਗਿਆ । ਗੱਲਬਾਤ ਕਰਦਿਆਂ ਭਾਈ ਗੁਰਮੀਤ ਸਿੰਘ ਤੂਰ (ਜਨਰਲ ਸਕੱਤਰ) ਨੇ ਦੱਸਿਆ ਕਿ ਰਾਵਣ ਦਾ ਪੁਤਲਾ ਹਿੰਦੂ ਭ੍ਰਰਮਵਾਦੀ ਸੋਚ ਹੈ ਜਦੋਂ ਕੇ ਅਸਲੀ ਦੁਸ਼ਮਣ ਮੋਦੀ, ਡੋਵਾਲ ਅਤੇ ਭਾਰਤੀ ਹਕੂਮਤ ਹੈ ਜਿਸਨੇ ਸਿੱਖਾਂ ਤੇ ਜ਼ੁਲਮ ਕਿਤੇ, ਤਸੀਹੇ ਦਿੱਤੇ ਅਤੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕੀਤਾ ਅਤੇ ਹੁਣ ਵੀ ਸਿੱਖ ਵਿਰੋਧੀ ਚਾਲਾਂ ਚੱਲ ਰਹੀ ਭਾਰਤੀ ਹਕੂਮਤ ਸਿੱਖਾਂ ਨੂੰ ਮਿਟਾਉਣ ਤੇ ਤੁਲੀ ਹੋਈ ਹੈ । ਉਨ੍ਹਾਂ ਦਸਿਆ ਕਿ ਇਹ ਪੁਤਲਾ ਫੂਕਣ ਦਾ ਸਿੱਧਾ ਮਤਲਬ ਭਾਰਤੀ ਹਕੂਮਤ ਨੂੰ ਸਿੱਖਾਂ ਦਾ ਕਰਾਰਾ ਜਵਾਬ ਹੈ ਅਤੇ ਸਿੱਖਾਂ ਨੂੰ ਦਬਾਉਣ ਦੀ ਨਾਕਾਮਯਾਬ ਕੋਸ਼ਿਸ਼ ਵਿਚ ਲੱਗੀ ਹਕੂਮਤ ਦੇ ਮੂੰਹ ਤੇ ਚਪੇੜ ਹੈ । ਮੁਜਾਹਿਰੇ ਵਿਚ ਖਾਲਿਸਤਾਨ ਜ਼ਿੰਦਾਬਾਦ, ਭਾਈ ਹਰਦੀਪ ਸਿੰਘ ਨਿੱਝਰ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਭਾਰਤੀ ਦੂਤਾਵਾਸ ਬੰਦ ਕਰਨ ਦੀ ਗੱਲ ਤੇ ਜ਼ੋਰ ਦਿੱਤਾ ਗਿਆ । ਕੀਤੇ ਗਏ ਰੋਸ ਮੁਜਾਹਰੇ ਵਿਚ ਭਾਈ ਗੁਰਮੀਤ ਸਿੰਘ ਜੀ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਜੈਗ ਸਿੰਘ ਸਿੱਧੂ, ਐਸਐਫਜੇ ਦੇ ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਕਰਨੈਲ ਸਿੰਘ, ਭਾਈ ਰਣਜੀਤ ਸਿੰਘ ਚਾਹਲ, ਅਜੇਪਾਲ ਸਿੰਘ, ਭਾਈ ਦਲਜੀਤ ਸਿੰਘ, ਜਰਨੈਲ ਸਿੰਘ ਜੇ ਅਤੇ ਜੇ ਫਰੇਮੀਗ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।