ਕੈਲੀਫੋਰਨੀਆ ਵਾਸੀ ਜੋੜੇ ਦੀ ਮੈਕਸੀਕੋ ਵਿਚ ਗੋਲੀਆਂ ਮਾਰ ਕੇ ਹੱਤਿਆ

ਕੈਲੀਫੋਰਨੀਆ ਵਾਸੀ ਜੋੜੇ ਦੀ ਮੈਕਸੀਕੋ ਵਿਚ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਾਸੀ ਪਤੀ-ਪਤਨੀ ਦੀ ਮੈਕਸੀਕੋ ਦੇ ਮਿਕੋਆਕੈਨ ਰਾਜ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਮਿਕੋਆਕੈਨ ਰਾਜ ਦੇ ਅਟਾਰਨੀ ਜਨਰਲ ਦਫਤਰ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੀ ਪਛਾਣ ਰਾਫੇਲ ਸੀ (53) ਤੇ ਮਾਰੀਆ ਗਲੋਰੀਆ ਏ (50) ਵਜੋਂ ਹੋਈ ਹੈ ਜੋ ਛੁੱਟੀਆਂ ਮਨਾਉਣ ਲਈ ਐਂਗਾਮੈਕੂਟੀਰੋ ਕਸਬੇ ਵਿਚ ਆਏ ਸਨ। ਦਫਤਰ ਦੇ ਬੁਲਾਰੇ ਮੈਗਡਾਲੇਨਾ ਗੁਜ਼ਮੈਨ ਨੇ ਕਿਹਾ ਹੈ ਕਿ ਪੁਲਿਸ ਨੂੰ ਐਂਗਾਮੈਕੂਟੀਰੋ ਕਸਬੇ ਵਿਚ ਗੋਲੀਆਂ ਵਿੰਨੀ ਕਾਰ ਵਿਚੋਂ ਜੋੜਾ ਮਿਲਿਆ। ਗੋਲੀਆਂ ਵੱਜਣ ਕਾਰਨ ਔਰਤ ਦੀ ਮੌਕੇ ਉਪਰ ਹੀ ਮੌਤ ਹੋ ਚੁੱਕੀ ਸੀ ਜਦ ਕਿ ਵਿਅਕਤੀ ਅਜੇ ਜੀਂਦਾ ਸੀ ਜਿਸ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰੰਤੂ ਅਗਲੀ ਸਵੇਰ ਨੂੰ ਉਹ ਵੀ ਦਮ ਤੋੜ ਗਿਆ। ਇਹ ਦੋਨੋਂ ਅਮਰੀਕਾ ਦੇ ਨਾਗਰਿਕ ਸਨ।