ਬੀਤੇ ਸਾਲ ਦੌਰਾਨ ਵਾਪਰੀਆਂ ਪੰਜਾਬ ਤੇ ਪੰਥ ਨਾਲ ਜੁੜੀਆਂ ਕੌੜੀਆਂ ਤੇ ਮਿਠੀਆਂ ਯਾਦਾਂ   

ਬੀਤੇ ਸਾਲ ਦੌਰਾਨ ਵਾਪਰੀਆਂ ਪੰਜਾਬ ਤੇ ਪੰਥ ਨਾਲ ਜੁੜੀਆਂ ਕੌੜੀਆਂ ਤੇ ਮਿਠੀਆਂ ਯਾਦਾਂ   

5  ਜਨਵਰੀ  -    ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦੇਹਾਂਤ ਹੋਇਆ। 

                                                                

13 ਫ਼ਰਵਰੀ    –    ਦਿੱਲੀ ਵਲ ਵਧ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ’ਤੇ ਰੋਕਿਆ । 

13 ਫ਼ਰਵਰੀ    –    ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਟੁੱਟਿਆ ਗੱਠਜੋੜ।

18 ਫ਼ਰਵਰੀ    –    ਡਾ: ਇੰਦਰਬੀਰ ਸਿੰਘ ਨਿੱਝਰ ਮੁੜ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ।

 5 ਮਾਰਚ    -    ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਰਲੇਵਾਂ ਹੋਇਆ। 

17 ਮਾਰਚ    -    ਪ੍ਰਸਿੱਧ ਮਰਹੂਮ ਪੰਜਾਬੀ ਗਾਇਕ ਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲ ਦੇ ਘਰ (ਭਰਾ) ਛੋਟੇ ਸਿੱਧੂ ਦਾ ਜਨਮ।

19 ਮਾਰਚ    -    ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ 10 ਸਾਥੀਆਂ ’ਤੇ ਐਨ.ਐਸ.ਏ. ਇਕ ਸਾਲ ਲਈ ਵਧਾਇਆ। 

28 ਮਾਰਚ    -    ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ’ਚ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਡੇਰਾ ਕਾਰ ਸੇਵਾ ਮੁੱਖੀ ਬਾਬਾ ਤਰਸੇਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ। 

31 ਮਾਰਚ    -    ਆਦਮਪੁਰ ਹਵਾਈ ਅੱਡੇ ’ਚ ਸਿੱਖ ਸੰਗਤ ਦੀ ਜ਼ੋਰਦਾਰ ਮੰਗ ’ਤੇ ਭਾਰਤ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਉਡਾਣ ਕੀਤੀ ਸ਼ੁਰੂ।                                                                       

9 ਅਪ੍ਰੈਲ    -    ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ ਨੂੰ ਕਾਵਿ ਰੂਪ ਵਿਚ ਕਲਮਬੰਦ ਕਰਨ ਤੇ ਸਿਰਜਣ ਵਾਲੇ ਅੱਲਾ ਯਾਰ ਖਾਂ ਜੋਗੀ, ਕਾਰ ਸੇਵਾ ਸੰਪ੍ਰਦਾਇ ਗੁਰੂ ਕਾ ਬਾਗ਼ ਦੇ ਮੁੱਖੀ ਬਾਬਾ ਹਜ਼ਾਰਾ ਸਿੰਘ ਅਤੇ ਗੁਰਮਤਿ ਸੰਗੀਤ ਮਾਰਤੰਡ ਪਦਮ ਸ੍ਰੀ ਪੋ੍ਰ: ਕਰਤਾਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀਆਂ ਤਸਵੀਰਾਂ ਸੁਸ਼ੋਭਤ ਕੀਤੀਆਂ।

21 ਅਪ੍ਰੈਲ    -    ਪਹਿਲੇ ਸਿੱਖ ਕਿ੍ਰਕਟਰ ਅਤੇ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਪਾਕਿਸਤਾਨ ਵ੍ਹੀਲਚੇਅਰ ਕਿ੍ਰਕਟ ਟੀਮ ਦੇ ਮੁੱਖ ਕੋਚ ਨਿਯੁਕਤ। 

25 ਅਪ੍ਰੈਲ    -    ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ।

1 ਮਈ    -    ਦਮਦਮੀ ਟਕਸਾਲ ਦੇ 13ਵੇਂ ਮੁੱਖੀ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਵਾਲਿਆਂ ਦੇ ਭਤੀਜੇ ਜਨਰਲ ਸਕੱਤਰ ਸੰਤ ਸਮਾਜ ਤੇ ਮੁੱਖ ਬੁਲਾਰਾ ਦਮਦਮੀ ਟਕਸਾਲ ਬਾਬਾ ਬਲਵਿੰਦਰ ਸਿੰਘ ਦਾ ਕਤਲ। 

10 ਮਈ    -    ਵਾਰਿਸ ਪੰਜਾਬ ਦੇ ਮੁੱਖੀ ਅਤੇ ਐੱਨ.ਐੱਸ.ਏ .ਦੀ ਸਖ਼ਤ ਧਾਰਾ ਅਧੀਨ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਕੀਤੇ ਦਾਖ਼ਲ। 

11 ਮਈ    -    ‘ਮੈਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ...’ ਕਹਿਣ ਵਾਲੇ ਪਦਮ ਸ੍ਰੀ ਡਾ. ਸੁਰਜੀਤ ਸਿੰਘ ਪਾਤਰ ਦਾ ਦਿਹਾਂਤ। 

22 ਮਈ    -    ਭਾਈ ਜਗਤਾਰ ਸਿੰਘ ਤਾਰਾ 12 ਸਾਲ ਪੁਰਾਣੇ ਕੇਸ ਵਿੱਚੋਂ ਬਰੀ ।

22 ਮਈ    -    ਨਿਊਜ਼ੀਲੈਡ ਵਾਸੀ ਭਾਰਤੀ ਮੂਲ ਦੇ 53 ਸਾਲਾਂ ਗੁਰਸਿੱਖ ਮਲਕੀਤ ਸਿੰਘ ਨੇ ਮਾਊਂਟ ਐਵਰੈਸਟ ’ਤੇ ਝੁਲਾਇਆ ਕੇਸਰੀ ਨਿਸ਼ਾਨ ਸਾਹਿਬ।

27 ਮਈ    -    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵਲੋਂ ਅਕਾਲੀ ਦਲ ਤੋਂ ਅਸਤੀਫ਼ਾ। 

4 ਜੂਨ    -    ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਨੇ 292 ਸੀਟਾਂ ਲੈ ਕੇ ਬਹੁਮਤ ਪ੍ਰਾਪਤ ਕੀਤਾ, ਪੰਜਾਬ ਵਿਚ ਕਾਂਗਰਸ ਨੂੰ 7, ਸ਼੍ਰੋਮਣੀ ਅਕਾਲੀ ਦਲ 1 ਆਪ 3 ਅਤੇ 2 ਸੀਟਾਂ ਆਜ਼ਾਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਰਹੇ ਜੇਤੂ।

6 ਜੂਨ    -    ਦਿੱਲੀ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਮਾਰਿਆ ਥੱਪੜ। 

19 ਜੂਨ    -    ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਐੱਨ.ਐੱਸ.ਏ. ਅਧੀਨ ਦੁਬਾਰਾ ਇਕ ਸਾਲ ਲਈ ਕੀਤਾ ਨਜ਼ਰਬੰਦ।

22 ਜੂਨ    -    ਪੰਜਾਬੀ ਫ਼ਿਲਮਾਂ ’ਚ ਵੱਖ-ਵੱਖ ਕਿਰਦਾਰਾਂ ਰਾਹੀਂ ਚੰਗੀ ਪਹਿਚਾਣ ਬਣਾਉਣ ਵਾਲੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀਂ ਰਹੇ।

25 ਜੂਨ    -    ਹੁਸ਼ਿਆਰਪੁਰ ਦੇ ਚਾਰ ਵਾਰ ਲੋਕ ਸਭਾ ਮੈਂਬਰ ਕਮਲ ਚੌਧਰੀ ਦਾ ਦੇਹਾਂਤ। 

26 ਜੂਨ    -    ਪ੍ਰੋ. ਪਿ੍ਰਤਪਾਲ ਸਿੰਘ ਸ੍ਰੀ ਗੁਰੁੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਫ਼ਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਨਿਯੁਕਤ। 

 

1 ਜੁਲਾਈ    -    ਅਕਾਲੀ ਸਰਕਾਰ ਵੇਲੇ ਦੀਆਂ ਭੁੱਲਾਂ ਗ਼ਲਤੀਆਂ ਦੀ ਖਿਮਾ ਯਾਚਨਾ ਲਈ ਸ੍ਰੀ ਅਕਾਲ ਤਖ਼ਤ  ਸਾਹਿਬ ਪੁੱਜਾ ਬਾਗ਼ੀ ਅਕਾਲੀ ਧੜਾ।

5 ਜੁਲਾਈ  -    ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ। 

5 ਜੁਲਾਈ    -    ਜੱਥੇਬੰਦੀ ਦਲ ਖ਼ਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਦਾ ਦੇਹਾਂਤ ਤੇ ਸ੍ਰੀ ਨਨਕਾਣਾ ਸਾਹਿਬ ਵਿਚ ਅੰਤਿਮ ਸੰਸਕਾਰ।

15 ਜੁਲਾਈ -    ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਸਾਹਿਬ ਵਿਖੇ ਕੀਤਾ ਤਲਬ। 

15 ਜੁਲਾਈ -    ਅਕਾਲੀ ਦਲ ਦੇ ਬਾਗ਼ੀ ਧੜੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੁਧਾਰ ਲਹਿਰ ਦਾ ਕਨਵੀਨਰ ਚੁਣਿਆ। 

23 ਜੁਲਾਈ -    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੋਰ ਕਮੇਟੀ ਭੰਗ। 

29 ਜੁਲਾਈ    -    ਪੰਜ ਸਿੰਘ ਸਾਹਿਬਾਨ ਦੁਆਰਾ ਹੁਣ ਕੇਵਲ ‘ਬਸੰਤੀ’ ਅਤੇ ‘ਨੀਲੇ’ ਰੰਗ ਦੇ ਹੋਣਗੇ ਨਿਸ਼ਾਨ ਸਾਹਿਬ ਜਾਰੀ ਕੀਤਾ ਆਦੇਸ਼।

1 ਅਗੱਸਤ  -    ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ’ਚੋਂ ਬਰਤਰਫ਼।    

27 ਅਗੱਸਤ    -    ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕਿਰਨ ਚੌਧਰੀ ਸਮੇਤ ਭਾਜਪਾ ਦੇ ਕਈ ਮੈਂਬਰ ਬਿਨਾਂ ਵਿਰੋਧ ਰਾਜ ਸਭਾ ਮੈਂਬਰ ਬਣੇ।

29 ਅਗੱਸਤ    -    ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਨਿਯੁਕਤ। 

29 ਅਗੱਸਤ    -    ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦਿਹਾਂਤ। 

30 ਅਗੱਸਤ    -    ਸ਼੍ਰੀ ਅਕਾਲ ਤਖ਼ਤ ਸਾਹਿੀਬ ’ਤੇ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ। 

31 ਅਗੱਸਤ    -    ਤਨਖ਼ਾਹੀਆ ਕਰਾਰ ਦਿਤੇ ਜਾਣ ’ਤੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਪੁੱਜੇ ਤੇ ਅਪਣਾ ਸਪੱਸ਼ਟੀਕਰਨ ਪੱਤਰ ਸਕੱਤਰੇਤ ਵਿਖੇ ਦਿਤਾ।                                                

1 ਸਤੰਬਰ    -    ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ।       

13 ਸਤੰਬਰ    -    ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਸਿਖ ਪਰਿਵਾਰ ਦੀ ਹਤਿਆ ਦੇ ਦੋਸ਼ ਤੈਅ।     

21 ਸਤੰਬਰ    -    ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ। 

3 ਅਕਤੂਬਰ    -    ਸ਼੍ਰੋਮਣੀ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ ਮੁੜ ਪਾਰਟੀ ’ਚ ਕੀਤਾ ਸ਼ਾਮਲ। 

3 ਅਕਤੂਬਰ    -    ਐਮ.ਪੀ. ਤਨਮਨਜੀਤ ਸਿੰਘ ਢੇਸੀ ਦੱਖਣੀ ਪੂਰਬੀ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰਮੈਨ ਬਣੇ। 

15 ਅਕਤੂਬਰ    -    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਵਿਰਸਾ ਸਿੰਘ ਵਲੋਟਹਾ ਨੂੰ ਸ਼੍ਰੋਮਣੀ ਅਕਾਲੀ ਦਲ ’ਚ 10 ਸਾਲ ਲਈ ਕੱਢਣ ਦਾ ਆਦੇਸ਼। 

24 ਅਕਤੂਬਰ    -    ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੀਆਂ ਚਾਰ ਜ਼ਿਮਨੀ ਚੋਣਾਂ ਨਾ ਲੜਨ ਦਾ ਕੀਤਾ ਐਲਾਨ। 

28 ਅਕਤੂਬਰ    -    ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। 

5 ਨਵੰਬਰ    -    ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਵਤਾਰ ਸਿੰਘ ਕਰੀਮਪੁਰੀ ਬਣੇ ਸੂਬੇ ਦੇ ਪ੍ਰਧਾਨ। 

5 

7 ਨਵੰਬਰ    -    ਅਮਰੀਕਾ ਵਿਚ ਯੂਨੀਅਨ ਸਿਟੀ ਦਾ ਮੇਅਰ ਬਣਿਆ ਪਹਿਲਾ ਅੰਮ੍ਰਿਤਧਾਰੀ ਸਿੱਖ ਗੈਰੀ ਸਿੰਘ। 

16 ਨਵੰਬਰ    -    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਤੋਂ ਅਸਤੀਫ਼ਾ। ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਬਣੇ।

22 ਨਵੰਬਰ    -    ਕੈਬਨਿਟ ਮੰਤਰੀ ਅਮਨ ਅਰੋੜਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਬਣੇ। 

23 ਨਵੰਬਰ    -    ਜ਼ਿਮਣੀ ਚੋਣਾਂ ਵਿਚ ਪੰਜਾਬ ਦੀਆਂ ਚਾਰ ਵਿਚੋਂ ਤਿੰਨ ਸੀਟਾਂ ਤੇ ਆਪ ਨੇ ਕੀਤੀ ਜਿੱਤ ਹਾਸਲ। ਇਕ ਸੀਟ ਕਾਂਗਰਸ ਦੀ ਝੋਲੀ ਆਈ। 

25 ਨਵੰਬਰ    -    ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਬਾ ਦਯਾ ਸਿੰਘ ਸੁਰ ਸਿੰਘ ਦਾ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ਨਾਲ ਸਨਮਾਨ।

30 ਨਵੰਬਰ    -    ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਮੁੜ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ।

2 ਦਸੰਬਰ    -    ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਲਾਈ ਧਾਰਮਕ ਸ਼ਜ਼ਾ। ਸਵ: ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖਰ-ਏ-ਕੌਮ’ ਐਵਾਰਡ ਵਾਪਸ ਲੈਣ ਦਾ ਐਲਾਨ। ਤਿੰਨ ਸਾਬਕਾ ਜਥੇਦਾਰਾਂ ਦੇ ਸਪੱਸ਼ਟੀਕਰਨ ਰੱਦ। ਡਾ: ਉਪਿੰਦਰਜੀਤ ਕੌਰ, ਮਲੂਕਾ, ਬੰਗੀ ਅਤੇ ਭੌਰ ਨਹੀਂ ਹੋਏ ਸ਼ਾਮਲ।  

4 ਦਸੰਬਰ    -    ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਡਿਊਢੀ ਦੇ ਬਾਹਰ ਸੁਖਬੀਰ ਸਿੰਘ ਉੱਤੇ ਜਾਨਲੇਵਾ ਹਮਲਾ, ਸੁਰੱਖਿਆ ਕਰਮੀ  ਦੀ ਮੁਸਤੈਦੀ ਕਾਰਨ ਵਾਲ-ਵਾਲ ਬਚੇ। ਹਮਲਾ ਕਰਨ ਵਾਲਾ ਭਾਈ ਨਰਾਇਣ ਸਿੰਘ ਚੌੜਾ ਪਿਸਤੌਲ ਸਣੇ ਕਾਬੂ ਤੇ ਗਿ੍ਰਫ਼ਤਾਰ। 

7 ਦਸੰਬਰ    -    ਐਮ.ਪੀ ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਰਣਨੀਤੀ ਕਮੇਟੀ ਦੇ ਮੈਂਬਰ ਬਣੇ।

11 ਦਸੰਬਰ    -    ਖਨੌਰੀ ਬਾਰਡਰ ਤੇ 17ਵੇਂ ਦਿਨ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਈ ਨਾਜ਼ੁਕ। 

19 ਦਸੰਬਰ    -    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਚਾਰਜ ਵਾਪਸ ਲਿਆ ਤੇ ਉਨ੍ਹਾਂ  ਚਿਰ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨਿਭਾਉਣਗੇ ਸੇਵਾਵਾਂ।

26 ਦਸੰਬਰ    -    ਪਹਿਲੇ ਸਿੱਖ ਆਗੂ ਤੇ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਾਲ ਚਲਾਣਾ ਕਰ ਗਏ