ਬਿਡੇਨ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਹਥਿਆਰ ਦਾਗਣ ਦੀ ਦਿੱਤੀ ਇਜਾਜ਼ਤ
*ਅਮਰੀਕੀ ਰਾਸ਼ਟਰਪਤੀ ਦੇ ਇਸ ਫੈਸਲੇ ਤੋਂ ਰੂਸ ਨਾਰਾਜ਼ , ਕਿਹਾ ਕਿ ਉਹ ਪ੍ਰਮਾਣੂ ਹਮਲੇ ਲਈ ਤਿਆਰ ਹੈ
*ਜਰਮਨ ਯੂਕਰੇਨ ਦੀ ਮਦਦ ਲਈ ਸਰਗਰਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮਾਸਕੋ: ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਇਸ ਦੌਰਾਨ ਰੂਸ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਦਮਿਤਰੀ ਮੇਦਵੇਦੇਵ ਨੇ ਬੀਤੇ ਦਿਨੀਂ ਰੂਸ ਦੇ ਖਿਲਾਫ ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਮਜ਼ਾਕ ਨਹੀਂ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੱਛਮ ਨਾਲ ਰੂਸ ਦਾ ਟਕਰਾਅ ਸਰਬ-ਵਿਆਪਕ ਯੁੱਧ ਵਿੱਚ ਬਦਲ ਸਕਦਾ ਹੈ। ਦਮਿਤਰੀ ਮੇਦਵੇਦੇਵ ਰੂਸ ਦੇ ਸਾਬਕਾ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਪੁਤਿਨ ਦੇ ਕਰੀਬੀ ਹਨ।
ਮੇਦਵੇਦੇਵ ਦੀ ਤਿੱਖੀ ਚੇਤਾਵਨੀ ਉਦੋਂ ਆਈ ਜਦੋਂ ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਯੂਕਰੇਨ ਨੂੰ ਰੂਸ ਦੇ ਅੰਦਰ ਫੌਜੀ ਠਿਕਾਣਿਆਂ 'ਤੇ ਅਮਰੀਕੀ ਹਥਿਆਰ ਚਲਾਉਣ ਲਈ ਹਰੀ ਝੰਡੀ ਦਿਤੀ ।
ਮੇਦਵੇਦੇਵ ਨੇ ਕਿਹਾ ਕਿ ਪੱਛਮ ਨਾਲ ਰੂਸ ਦਾ ਟਕਰਾਅ ਸਭ ਤੋਂ ਮਾੜੀ ਸਥਿਤੀ ਦੇ ਅਨੁਸਾਰ ਵਿਕਸਤ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰੂਸ ਦਾ ਮੰਨਣਾ ਹੈ ਕਿ ਨਾਟੋ ਦੇਸ਼ ਇਸ ਜੰਗ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹਨ। ਉਸ ਨੇ ਕਿਹਾ, 'ਰੂਸ ਪਹਿਲਾਂ ਹੀ ਮੰਨਦਾ ਹੈ ਕਿ ਯੂਕਰੇਨ ਦੁਆਰਾ ਲੰਬੀ ਦੂਰੀ ਦੇ ਹਥਿਆਰ ਦਾਗਣ ਪਿਛੇ ਨਾਟੋ ਦੇਸ਼ਾਂ ਦੀਆਂ ਫੌਜਾਂ ਦਾ ਕੰਟਰੋਲ ਹੈ।' ਉਨ੍ਹਾਂ ਕਿਹਾ ਕਿ ਇਹ ਫੌਜੀ ਸਹਾਇਤਾ ਨਹੀਂ ਹੈ ਸਗੋਂ ਸਾਡੇ ਖਿਲਾਫ ਸਿੱਧੀ ਜੰਗ ਕੁੱਦ ਹੈ। ਅਜਿਹੀ ਕਾਰਵਾਈ ਜੰਗ ਨੂੰ ਭੜਕਾਉਣ ਵਾਲੀ ਕਾਰਵਾਈ ਹੈ।
ਰੂਸ ਵਲੋ ਪ੍ਰਮਾਣੂ ਹਮਲੇ ਦੀ ਧਮਕੀ
ਮੇਦਵੇਦੇਵ ਨੇ ਕਿਹਾ ਕਿ ਪੱਛਮ ਜੇਕਰ ਉਹ ਸੋਚਦਾ ਹੈ ਕਿ ਰੂਸ ਯੂਕਰੇਨ ਦੇ ਖਿਲਾਫ ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰੇਗਾ ਤਾਂ ਉਹ ਇੱਕ ਘਾਤਕ ਗਲਤੀ ਕਰ ਰਿਹਾ ਹੈ । ਉਸ ਨੇ ਆਪਣੇ ਦੁਸ਼ਮਣ ਦੇਸ਼ਾਂ 'ਤੇ ਹਮਲਾ ਕਰਨ ਲਈ ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। "਼
'
ਸਾਡੇ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ'ਯੂਕਰੇਨ
ਜਰਮਨ ਸਰਕਾਰ ਨੇ ਕਿਹਾ ਹੈ ਕਿ ਯੂਕਰੇਨ ਉਸ ਵੱਲੋਂ ਭੇਜੇ ਗਏ ਹਥਿਆਰਾਂ ਦੀ ਵਰਤੋਂ ਰੂਸੀ ਸਰਹੱਦ 'ਤੇ ਸਥਿਤ ਸਥਾਨਾਂ ਤੋਂ ਹਮਲਿਆਂ ਵਿਰੁੱਧ ਕਰ ਸਕਦਾ ਹੈ। ਸਰਕਾਰ ਨੇ ਹੁਣੇ ਜਿਹੇ ਕਿਹਾ ਕਿ ਉਹ ਜਰਮਨੀ ਅਤੇ ਯੂਕਰੇਨ ਦੇ ਨਜ਼ਦੀਕੀ ਦੇਸ਼ਾਂ ਨਾਲ ਚਰਚਾ ਕਰਦੇ ਹੋਏ ਯੁੱਧ ਸੰਬੰਧੀ ਘਟਨਾਵਾਂ ਨੂੰ ਲੈ ਕੇ ਲਗਾਤਾਰ ਸਹਿਯੋਗ ਪ੍ਰਦਾਨ ਕਰ ਰਿਹਾ ਹੈ। ਬਿਆਨ ਮੁਤਾਬਕ ਰੂਸ ਨੇ ਹਾਲ ਹੀ ਵਿਚ ਖਾਰਕਿਵ ਖੇਤਰ ਵਿਚ ਖਾਸ ਤੌਰ 'ਤੇ ਰੂਸੀ ਸਰਹੱਦ ਦੇ ਨੇੜੇ ਟਿਕਾਣਿਆਂ ਤੋਂ ਹਮਲੇ ਸ਼ੁਰੂ ਕੀਤੇ ਹਨ। ਬਿਆਨ ਵਿੱਚ ਕਿਹਾ ਗਿਆ ਹੈ, "ਸਾਡਾ ਮੰਨਣਾ ਹੈ ਕਿ ਯੂਕਰੇਨ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇਹਨਾਂ ਹਮਲਿਆਂ ਤੋਂ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ।ਇਸਦੇ ਲਈ, ਇਹ ਆਪਣੀਆਂ ਅੰਤਰਰਾਸ਼ਟਰੀ ਕਾਨੂੰਨੀ ਵਚਨਬੱਧਤਾਵਾਂ ਦੇ ਅਨੁਸਾਰ ਸਾਡੇ ਦੁਆਰਾ ਪ੍ਰਦਾਨ ਕੀਤੇ ਗਏ ਹਥਿਆਰਾਂ ਦੀ ਵਰਤੋਂ ਵੀ ਕਰ ਸਕਦਾ ਹੈ।"











Comments (0)