ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਜੇਲ੍ਹ 'ਚ ਬੰਦ ਬੰਦੀ ਸਿੰਘ ਭਾਈ ਸੁਬੇਗ ਸਿੰਘ ਰਿਹਾਅ ਹੋਏ

ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਜੇਲ੍ਹ 'ਚ ਬੰਦ ਬੰਦੀ ਸਿੰਘ ਭਾਈ ਸੁਬੇਗ ਸਿੰਘ ਰਿਹਾਅ ਹੋਏ

ਪਟਿਆਲਾ: ਭਾਰਤੀ ਜੇਲ੍ਹ ਵਿੱਚ ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਜ਼ਰਬੰਦ ਸਿਆਸੀ ਸਿੱਖ ਕੈਦੀ ਭਾਈ ਸੁਬੇਗ ਸਿੰਘ ਸੂਹਰੋਂ ਦੀ ਬੀਤੀ ਸ਼ਾਮ ਰਿਹਾਈ ਹੋ ਗਈ ਹੈ। ਸਾਲ 1996 ਵਿੱਚ ਚੰਡੀਗੜ੍ਹ 'ਚ ਹੋਏ ਇੱਕ ਕਤਲ ਅਤੇ 2004 'ਚ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਸਿੰਘਾਂ ਦੇ ਫਰਾਰ ਹੋਣ ਦੇ ਮਾਮਲੇ 'ਚ ਭਾਈ ਸੁਬੇਗ ਸਿੰਘ ਨਜ਼ਰਬੰਦ ਸਨ। 

ਜੇਲ੍ਹ ਤੋੜਨ ਦੇ ਮਾਮਲੇ 'ਚ ਭਾਈ ਸਾਹਿਬ ਨੂੰ ਸਾਜਿਸ਼ੀਆਂ ਦੇ ਬਤੌਰ ਸ਼ਾਮਿਲ ਕੀਤਾ ਗਿਆ ਸੀ, ਪਰ ਇਸ ਮਾਮਲੇ ਵਿੱਚ ਭਾਈ ਸਾਹਿਬ ਤੇ ਕੁੱਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਏ ਸਿਆਸੀ ਸਿੱਖ ਕੈਦੀ ਭਾਈ ਨੰਦ ਸਿੰਘ ਕਾਫੀ ਸਮਾਂ ਪਹਿਲਾਂ ਬਰੀ ਹੋ ਗਏ ਸਨ। ਪਰ ਫੇਰ ਵੀ ਇਹਨਾਂ ਨੂੰ ਬੀਤੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ। 

ਅੱਜ ਜਦੋਂ ਭਾਈ ਸੁਬੇਗ ਸਿੰਘ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਏ ਤਾਂ ਕੁੱਝ ਦਿਨ ਪਹਿਲਾਂ ਰਿਹਾਅ ਹੋਏ ਭਾਈ ਨੰਦ ਸਿੰਘ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਜੇਲ੍ਹ ਦੇ ਬਾਹਰ ਮੋਜੂਦ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।