ਓਰੇਗੋਨ ਵਿਚ ਬੇਘਰਿਆਂ ਦੇ ਰੈਣ ਬਸੇਰੇ 'ਤੇ ਹਮਲਾ, ਹਮਲਾਵਰ ਨੇ 11 ਲੋਕਾਂ ਨੂੰ ਕੀਤਾ ਜ਼ਖਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ , ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਓਰੇਗੋਨ ਵਿਚ ਸਲੇਮ ਵਿਖੇ ਬੇਘਰਿਆਂ ਦੇ ਇਕ ਰੈਣ ਬਸੇਰੇ ਵਿਚ ਹੋਏ ਹਮਲੇ ਵਿੱਚ ਘੱਟੋ ਘੱਟ 11 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ੱਕੀ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਸਲੇਮ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਕ ਵਿਅਕਤੀ 8 ਇੰਚ ਲੰਬਾ ਚਾਕੂ ਲੈ ਕੇ ਰੈਣ ਬਸੇਰੇ ਯੁਨੀਅਨ ਗੋਸਪਲ ਮਿਸ਼ਨ ਸਲੇਮ ਵਿਚ ਤਕਰੀਬਨ 7.30 ਵਜੇ ਸ਼ਾਮ ਨੂੰ ਦਾਖਲ ਹੋਇਆ ਤੇ ਉਥੇ ਮੌਜੂਦ ਲੋਕਾਂ ਉਪਰ ਹਮਲਾ ਕਰ ਦਿੱਤਾ। ਦਰਜ਼ਨ ਦੇ ਕਰੀਬ ਲੋਕਾਂ ਨੂੰ ਜ਼ਖਮੀ ਕਰਨ ਉਪਰੰਤ ਉਹ ਫਰਾਰ ਹੋ ਗਿਆ। ਪੁਲਿਸ ਅਨੁਸਾਰ ਸ਼ੱਕੀ ਦੀ ਪਛਾਣ 42 ਸਾਲਾ ਟੋਨੀ ਵਿਲਅਮਜ ਵਜੋਂ ਹੋਈ ਹੈ ਤੇ ਉਹ ਰੈਣ ਬਸੇਰੇ ਤੋਂ ਦੂਸਰੇ ਪਾਸੇ ਰਹਿੰਦਾ ਹੈ। ਪੁਲਿਸ ਅਨੁਸਾਰ ਪੀੜਤਾਂ ਵਿਚ ਰੈਣ ਬਸੇਰੇ ਦੇ 2 ਸਟਾਫ ਮੈਂਬਰ ਵੀ ਸ਼ਾਮਿਲ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਅਨੁਸਾਰ ਜ਼ਖਮੀਆਂ ਵਿਚ 26 ਤੋਂ 57 ਸਾਲ ਦੇ ਵਿਅਕਤੀ ਸ਼ਾਮਿਲ ਹਨ। ਇਨਾਂ ਵਿਚ 5 ਗੰਭੀਰ ਜ਼ਖਮੀ ਸ਼ਾਮਿਲ ਹਨ।











Comments (0)