ਅਰੁੰਧਤੀ ਰਾਏ ਵੈਕਲਾਵ ਹੈਵਲ ਸੈਂਟਰ ਵਲੋਂ 'ਡਿਸਟਰਬਿੰਗ ਦ ਪੀਸ' ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿਲੀ- ਮਸ਼ਹੂਰ ਲੇਖਿਕਾ ਅਰੁੰਧਤੀ ਰਾਏ ਨੂੰ ਅਮਰੀਕਾ ਸਥਿਤ 'ਡਿਸਟਰਬਿੰਗ ਦ ਪੀਸ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਲ 2024 ਲਈ ਇਹ ਪੁਰਸਕਾਰ ਗੈਰ-ਲਾਭਕਾਰੀ ਸੰਸਥਾ ਵੈਕਲਾਵ ਹੈਵਲ ਸੈਂਟਰ ਵਲੋਂ ਦਿੱਤਾ ਗਿਆ ਸੀ। ਇਹ ਪੁਰਸਕਾਰ ਅਰੁੰਧਤੀ ਰਾਏ ਦੇ ਨਾਲ ਇਰਾਨ ਦੀ ਔਰਤ ਤੌਮਾਜ਼ ਸਲੇਹੀ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਸੀ। ਸਲੇਹੀ ਨੂੰ ਈਰਾਨ ਦੀ ਸਰਕਾਰ ਦੇ ਖਿਲਾਫ ਸਿਆਸੀ ਵਿਰੋਧ ਪ੍ਰਦਰਸ਼ਨਾਂ ਲਈ ਗੀਤ ਲਿਖਣ ਲਈ ਜਾਣਿਆ ਜਾਂਦਾ ਹੈ।
ਪੁਰਸਕਾਰ ਦੀ ਘੋਸ਼ਣਾ ਕਰਦੇ ਹੋਏ ਜਿਊਰੀ ਮੈਂਬਰ ਸਲਿਲ ਤ੍ਰਿਪਾਠੀ ਨੇ ਕਿਹਾ ਕਿ ਰਾਏ ਭਾਰਤ ਦੇ ਹਾਸ਼ੀਏ 'ਤੇ ਪਏ ਅਤੇ ਵਾਂਝੇ ਲੋਕਾਂ ਲਈ ਅਵਾਜਜ਼ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਬੁਕਰ ਪੁਰਸਕਾਰ ਜੇਤੂ ਲੇਖਕਾ ਉਨ੍ਹਾਂ ਲੋਕਾਂ ਦੀ ਆਵਾਜ਼ ਉਠਾਉਂਦੀ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਵੱਡੇ ਕਾਰੋਬਾਰ ਲਈ ਹਥਿਆਈਆਂ ਗਈਆਂ ਹਨ, ਜੋ ਭਾਰਤ ਦੀਆਂ ਕਾਰਪੋਰੇਟ ਪਖੀ ਨੀਤੀਆਂ ਦਾ ਵਿਰੋਧ ਕਰਦੇ ਹਨ, ਜੋ ਦਲਿਤਾਂ ਲਈ ਬੋਲਦੇ ਹਨ, ਅਤੇ ਜੋ ਸਵੈ-ਨਿਰਣੇ ਲਈ ਲੜਦੇ ਹਨ, ਪੀੜਤਾਂ ਦੀ ਮਦਦ ਕਰਦੇ ਹਨ ।
ਵੈਕਲਾਵ ਹੈਵਲ ਸੈਂਟਰ ਹਰ ਸਾਲ ਇੱਕ ਦਲੇਰ ਸਖਸ਼ੀਅਤ ਨੂੰ ਇਨਾਮ ਦਿੰਦਾ ਹੈ। ਇਸ ਦੇ ਨਾਲ ਹੀ ਇਹ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਵਿਸ਼ਵ ਲੇਖਕਾਂ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹੈ। ਅਵਾਰਡ ਦਾ ਨਾਮ ਵੈਕਲਾਵ ਹੈਵਲ ਦੇ ਨਾਮ ਉੱਤੇ ਰੱਖਿਆ ਗਿਆ ਹੈ ਜੋ ਇੱਕ ਲੇਖਕ ਅਤੇ ਰਾਜਨੀਤਿਕ ਵਿਰੋਧੀ ਸੀ ਜੋ ਬਾਅਦ ਵਿੱਚ ਚੈਕੋਸਲੋਵਾਕੀਆ ਦਾ ਰਾਸ਼ਟਰਪਤੀ ਬਣਿਆ। ਅਤੇ ਇਸ ਨਾਲ ਉਹ ਚੈੱਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਸੀ।
ਇਸ ਐਵਾਰਡ ਤਹਿਤ 4.19 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸਦੇ ਨਾਲ ਹੀ, ਇਸਨੂੰ ਇੱਕ ਨਿੱਜੀ ਸਮਰਥਨ ਮੰਨਿਆ ਜਾਂਦਾ ਹੈ ਜੋ ਇਸਦੇ ਅੰਦਰ ਹੈਵਲ ਦੀ ਵਿਰਾਸਤ ਰੱਖਦਾ ਹੈ। ਅਤੇ ਦੁਨੀਆ ਭਰ ਦੇ ਬਹੁਤ ਸਾਰੇ ਲੇਖਕਾਂ ਦੇ ਧਿਆਨ ਵਿੱਚ ਵੀ ਆਉਂਦਾ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਲੜ ਰਹੇ ਹਨ।
ਜੂਨ ਦੇ ਮਹੀਨੇ ਵਿੱਚ, ਰਾਏ ਨੂੰ 2024 ਲਈ 'ਪੈਨ ਪਿੰਟਰ' ਪੁਰਸਕਾਰ ਵੀ ਮਿਲਿਆ ਸੀ। ਜਿਸ ਦੀ ਸਥਾਪਨਾ 2009 ਵਿੱਚ ਨੋਬਲ ਪੁਰਸਕਾਰ ਵਿਜੇਤਾ ਅਤੇ ਨਾਟਕਕਾਰ ਹੈਰੋਲਡ ਪਿੰਟਰ ਦੀ ਯਾਦ ਵਿੱਚ ਕੀਤੀਗਈ ਸੀ।











Comments (0)