ਕਾਦਰ ਦੀ ਕੁਦਰਤ ਦਾ ਸਤਿਕਾਰ

ਕਾਦਰ ਦੀ ਕੁਦਰਤ ਦਾ ਸਤਿਕਾਰ

ਮਜਲੂਮਾਂ ਦੇ ਬਣਦੇ ਉੱਚਿਤ ਹੱਕਾਂ ਨੂੰ ਬਾਹੂਬਲ ਦੇ ਜ਼ੋਰ ਨਾਲ ਦਬਾਇਆ ਨਾ ਜਾਂਦਾ


 ਕੁਦਰਤ ਆਪਣੀ ਹੋਂਦ ਦੇ ਸਾਨੂੰ ਪ੍ਰਤੱਖ ਸਬੂਤ ਪੇਸ਼ ਕਰ ਚੁੱਕੀ ਹੈ, ਪਰ ਲਗਦੈ ਅਸੀਂ ਹਾਲੇ ਵੀ ਇਸ਼ਾਰਿਆਂ ਨੂੰ ਸਮਝ ਨਹੀਂ ਪਾ ਰਹੇ। ਆਪਣੇ ਆਪ ਨੂੰ ਪੂਰੀ ਕਾਇਨਾਤ ਦੇ ਮਾਲਿਕ ਜਾਣਕੇ ਕਮਜ਼ੋਰਾਂ ਨਾਲ ਵਧੀਕੀਆਂ ਕਰਨ ਵਿਚ ਮਸਰੂਫ਼ ਹਾਂ।ਸਾਡੇ ਖੂਨ ਵਿਚ ਸਭਿਅਤਾ ਦਾ ਕੋਈ ਵੀ ਕਤਰਾ ਨਹੀਂ ਤੇ ਸਾਡੇ ਦਿਮਾਗ਼ਾਂ ਵਿਚ ਇਸਦੇ ਕੋਈ ਵੀ ਅਰਥ ਨਹੀਂ। ਜੇ ਇਹ ਹੁੰਦਾ ਤਾਂ ਮਨੁੱਖ ਵੱਲੋਂ ਅਸਮੱਰਥ ਅਤੇ ਮਜਲੂਮਾਂ ਦੇ ਬਣਦੇ ਉੱਚਿਤ ਹੱਕਾਂ ਨੂੰ ਬਾਹੂਬਲ ਦੇ ਜ਼ੋਰ ਨਾਲ ਦਬਾਇਆ ਨਾ ਜਾਂਦਾ, ਆਪਾਂ ਇਸ ਖੂਬਸੂਰਤ ਸੰਸਾਰ ਤੇ ਇੱਕ-ਦੂਜੇ ਦੇ ਵਿਰੋਧੀ ਨਹੀਂ ਸਗੋਂ ਸਹਿਯੋਗੀ ਹੁੰਦੇ।ਆਪਾਂ ਇਕੱਲੇ ਨਹੀਂ, ਪੂਰੀ ਦੁਨੀਆ ਨੇ ਸਿਆਣਪ ਵਿਹੂਣੀ ਮੁਹਾਰਤ ਅਤੇ ਵਿਵੇਕਹੀਣ ਤਾਕਤ ਤਾਂ ਹਾਸਿਲ ਕਰ ਲਈ ਹੈ। ਤਾਂਹੀ ਤਾਂ ਸਾਡੀ ਦੁਨੀਆ ਅੱਜ ਪ੍ਰਮਾਣੂ ਮਾਮਲਿਆਂ ਵਿਚ ਦੈਂਤ ਦੇ ਸਮਾਨ ਹੈ, ਪਰ ਨੈਤਿਕਤਾ ਦੇ ਪੱਖੋਂ ਅਸੀਂ ਬਹੁਤ ਬੌਣੇ ਹੋ ਗਏ ਹਾਂ।
ਆਰਥਿਕ ਪੱਖ ਮਜਬੂਤ ਹੋਣ ਦੀ ਤਾਕਤ, ਮਨੁੱਖ ਨੂੰ ਇਸ ਕਦਰ ਭ੍ਰਿਸ਼ਟ ਬਣਾਉਂਦੀ ਹੈ, ਕਿ ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਆਪਣੇ ਆਪ ਨੂੰ ਲਾਭ ਪਹੁੰਚਾਉਣ ਅਤੇ ਦੂਜਿਆਂ ਦਾ ਨੁਕਸਾਨ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਪੈਸੇ ਦੀ ਤਾਕਤ ਵੀ ਇੱਕ ਮਿੱਠਾ ਜ਼ਹਿਰ ਹੁੰਦੀ ਹੈ, ਇਹ ਵੀ ਇੱਕ ਨਸ਼ਾ ਹੈ, ਇਹ ਇੱਕ ਐਸੀ ਇੱਛਾ ਹੈ, ਜਿਹੜੀ ਹੌਲੀ-ਹੌਲੀ ਆਦਤ ਵਿਚ ਬਦਲ ਜਾਂਦੀ ਹੈ, ਇਹ ਵਧਦੀ ਜਾਂਦੀ ਹੈ ਤੇ ਮਨੁੱਖ ਘਟਦਾ ਜਾਂਦਾ ਹੈ। ਹੋਣੀ ਸਭ ਮਨੁੱਖਾਂ ਦੀ ਇੱਕੋ ਹੈ, ਜੀਵਨ ਜਿਊਣ ਦੇ ਸਾਡੇ ਢੰਗ ਤਰੀਕੇ ਅਲੱਗ ਹਨ ਜੋ ਸਾਡੀਆਂ ਤਕਲੀਫਾਂ ਦੇ ਬੇਵਜਾ ਕਾਰਨ ਬਣਦੇ ਹਨ

...ਹਰਫੂਲ ਭੁੱਲਰ ਮੰਡੀ ਕਲਾਂ

 9876870157