ਸਾਊਦੀ ਅਰਬ ਅੰਦਰ ਭੇਦ ਭਰੀ ਹਾਲਤ ਵਿਚ ਮਰੇ ਔਸਫ਼ ਅਹਿਮਦ ਦੀ ਦੇਹ ਭਾਰਤ ਲਿਆਉਣ ਲਈ ਅਪੀਲ: ਗੰਭੀਰ
ਔਸਫ਼ ਅਹਿਮਦ ਦਾ ਪਰਿਵਾਰ ਗਰੀਬ ਤੱਬਕੇ ਦਾ ਅਤੇ ਕੰਪਨੀ ਨਹੀਂ ਦੇ ਰਹੀ ਸਹਿਯੋਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 24 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਸਰਦਾਰ ਸਤਨਾਮ ਸਿੰਘ ਗੰਭੀਰ ਜੋ ਕਿ ਜਮਸ਼ੇਦਪੁਰ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖੀ ਅਤੇ ਸਮਾਜਿਕ ਕਾਰਕੁਨ ਹਨ ਨੇ ਜਮਸ਼ੇਦਪੁਰ ਵਾਸੀ ਔਸਫ਼ ਅਹਿਮਦ ਜੋ ਕਿ ਸਾਊਦੀ ਅਰਬ ਰੋਜ਼ੀ ਰੋਟੀ ਵਾਸਤੇ ਗਿਆ ਸੀ ਦੀ ਭੇਦਭਰੀ ਹਾਲਾਤ ਵਿਚ ਹੋਈ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਉਘੇ ਸਮਾਜਿਕ ਕਾਰਕੁਨ ਸਰਦਾਰ ਐਸ ਪੀ ਸਿੰਘ ਓਬਰਾਏ, ਆਪ ਪਾਰਟੀ ਦੇ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਔਸਫ਼ ਅਹਿਮਦ ਦਾ ਪਰਿਵਾਰ ਗਰੀਬ ਤੱਬਕੇ ਦਾ ਹੋਣ ਕਰਕੇ ਓਸਦੀ ਦੇਹ ਨੂੰ ਭਾਰਤ ਲੈ ਕੇ ਆਣ ਵਿਚ ਅਸਮਰਥ ਹੈ ਤੇ ਜਿੱਥੇ ਓਹ ਨੌਕਰੀ ਕਰਦਾ ਸੀ ਓਹ ਕੰਪਨੀ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਹੈ, ਦੀ ਮਦਦ ਕੀਤੀ ਜਾਏ । ਉਨ੍ਹਾਂ ਦਸਿਆ ਕਿ ਔਸਫ਼ ਅਹਿਮਦ 28 ਸਾਲਾ ਵਾਸੀ ਕਬੀਰ ਕਲੋਨੀ, ਪੁਰਾਣੀ ਪੁਰੂਲੀਆ ਰੋਡ ਦੀ 14 ਫਰਵਰੀ ਨੂੰ ਸਾਊਦੀ ਅਰਬ ਵਿੱਚ ਮੌਤ ਹੋ ਗਈ ਸੀ। ਜਦੋਂ ਕੰਪਨੀ ਨੇ ਪਰਿਵਾਰਕ ਮੈਂਬਰਾਂ ਨੇ ਦੀ ਕੋਈ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਨੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਤੇ ਦੋ ਦਿਨ ਬਾਅਦ 16 ਫਰਵਰੀ ਨੂੰ ਔਸਫ਼ ਦੀ ਮੌਤ ਦੀ ਸੂਚਨਾ ਮਿਲੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਓਸਦੀ ਮਾਂ, ਭੈਣ ਅਤੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਔਸ਼ਫ਼ ਦੀ ਮ੍ਰਿਤਕ ਦੇਹ ਨੂੰ ਕਿਸੇ ਵੀ ਹਾਲਤ ਵਿੱਚ ਭਾਰਤ ਲਿਆਉਣਾ ਚਾਹੁੰਦੇ ਹਨ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ। ਇਸ ਲਈ ਸਾਡੀ ਸਰਦਾਰ ਐਸ ਪੀ ਸਿੰਘ ਓਬਰਾਏ, ਆਪ ਪਾਰਟੀ ਦੇ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਸਮਝਦਿਆਂ ਤੁਰੰਤ ਇਸ ਤੇ ਕਾਰਵਾਈ ਕਰਦਿਆਂ ਔਸ਼ਫ਼ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆਉਣ ਦਾ ਪ੍ਰਬੰਧ ਕਰਵਾਂਦਿਆਂ ਮਨੁੱਖਤਾ ਦੀ ਸੇਵਾ ਵਿਚ ਬਣਦਾ ਯੋਗਦਾਨ ਦਿੱਤਾ ਜਾਏ ।











Comments (0)