ਪਰਿਵਾਰ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ: ਡੀਆਈਜੀ ਨੂੰ 8 ਸਾਲ ਦੀ ਸਜ਼ਾ
ਅੰਮ੍ਰਿਤਸਰ: ਪੰਜਾਬ ਪੁਲਸ ਦੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਅਤੇ 4 ਹੋਰ ਪੁਲਸ ਮੁਲਾਜ਼ਮਾਂ ਨੂੰ 2004 'ਚ ਇਕ ਪਰਿਵਾਰ ਦੇ ਪੰਜ ਜੀਆਂ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ 'ਚ ਦੋਸ਼ੀ ਐਲਾਨਦਿਆਂ ਅੰਮ੍ਰਿਤਸਰ ਦੀ ਅਦਾਲਤ ਨੇ 8 ਸਾਲ ਦੀ ਸਜ਼ਾ ਸੁਣਾਈ ਹੈ। ਇਹਨਾਂ ਤੋਂ ਇਲਾਵਾ ਦੋਸ਼ੀਆਂ 'ਚ ਸ਼ਾਮਲ ਡੀਐਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੁਲਤਾਰ ਸਿੰਘ ਨੂੰ 23,000 ਰੁਪਏ ਜ਼ੁਰਮਾਨਾ ਅਤੇ ਹਰਦੇਵ ਸਿੰਘ ਨੂੰ 20,000 ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਹੈ।
ਅੰਮ੍ਰਿਤਸਰ ਸ਼ਹਿਰ ਵਿਚ 31 ਅਕਤੂਬਰ, 2004 ਨੂੰ ਹਰਦੀਪ ਸਿੰਘ, ਉਸਦੀ ਪਤਨੀ, ਮਾਂ ਅਤੇ ਦੋ ਬੱਚਿਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਕੁਲਤਾਰ ਸਿੰਘ ਐਸਐਸਪੀ ਅੰਮ੍ਰਿਤਸਰ ਸੀ। ਪਰਿਵਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਕਮਰੇ ਦੀਆਂ ਕੰਧਾਂ 'ਤੇ ਖੁਦਕੁਸ਼ੀ ਨੋਟ ਲਿਖੇ ਸੀ ਤੇ ਆਪਣੇ ਦੋਸਤਾਂ ਨੂੰ ਖੁਦਕੁਸ਼ੀ ਤੋਂ ਪਹਿਲਾਂ ਨੋਟ ਭੇਜ ਦਿੱਤੇ ਸੀ। ਇਹਨਾਂ ਬਿਆਨਾਂ 'ਚ ਪਰਿਵਾਰ ਨੇ ਲਿਖਿਆ ਸੀ ਕਿ ਐਸਐਸਪੀ ਕੁਲਤਾਰ ਸਿੰਘ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਤੰਗ ਆ ਕੇ ਉਹ ਖੁਦਕੁਸ਼ੀ ਕਰ ਰਹੇ ਹਨ।
ਪੁਲਸ ਵੱਲੋਂ ਜਿਵੇਂ ਹਰ ਵਾਰ ਕੀਤਾ ਜਾਂਦਾ ਹੈ ਕਿ ਦੋਸ਼ੀ ਪੁਲਸ ਮੁਲਾਜ਼ਮ ਹੋਣ ਕਾਰਨ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਸੀ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ। ਪੁਲਸ ਦੀ ਇਸ ਘਟੀਆ ਕਾਰਗੁਜ਼ਾਰੀ ਖਿਲਾਫ 2009 'ਚ ਪੰਜਾਬ ਹਿਊਮਨ ਰਾਈਟਸ ਓਰਗੇਨਾਈਜ਼ੇਸ਼ਨ ਨਾਲ ਸਬੰਧਿਤ ਸਰਬਜੀਤ ਵੇਰਕਾ ਨੇ ਅਦਾਲਤ ਵਿਚ ਅਪੀਲ ਕੀਤੀ ਸੀ।











Comments (0)