ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌੜ ’ਚ ਸ਼ਾਮਿਲ ਡੋਨਾਲਡ ਟਰੰਪ ਦਾ ‘ਸਿੱਖਸ ਫਾਰ ਟਰੰਪ’ ਨੇ ਕੀਤਾ ਜ਼ੋਰਦਾਰ ਸਮਰਥਨ
ਚੇਅਰਮੈਨ ਜਸਦੀਪ ਸਿੰਘ ਜੱਸੀ ਨਾਲ ਮੁਲਾਕਾਤ ਮੌਕੇ ਡੋਨਾਲਡ ਟਰੰਪ ਨੇ ਸਮਰਥਨ ਲਈ ਸਿੱਖਸ ਫਾਰ ਟਰੰਪ ਦਾ ਕੀਤਾ ਧੰਨਵਾਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ 23 ਅਕਤੂਬਰ (ਰਾਜ ਗੋਗਨਾ )- ਅਮਰੀਕਾ ਦੇ ਬਹੁਚਰਚਿਤ ਸਿਆਸੀ ਸਿੱਖ ਆਗੂ ਡੋਨਾਲਡ ਟਰੰਪ ਦੀ ਅਮਰੀਕਾ ਦੀ ਸਭ ਤੋਂ ਵੱਡੀ ਰਾਸ਼ਟਰਪਤੀ ਚੋਣ ਦੌੜ ਵਿਚ ਰਿਪਬਲਿਕਨ ਪਾਰਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਸ਼ਾਮਿਲ ਹਨ। ਉਹਨਾਂ ਦਾ ਮੁਕਾਬਲਾ ਅਮਰੀਕਾ ਦੀ ਮੌਜੂਦਾ ਉੱਪ- ਪ੍ਰਧਾਨ ਹੈਰਿਸ ਦੇ ਨਾਲ ਹੈ। ਉਹਨਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ‘ਸਿੱਖਸ ਫਾਰ ਟਰੰਪ’ ਵਲੋਂ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਯਾਦ ਰਹੇ ਕਿ ਸਿੱਖਸ ਫਾਰ ਟਰੰਪ ਜੋ ਸੰਨ 2016 ਤੋਂ ਹੀ ਡੋਨਾਲਡ ਟਰੰਪ ਦੀ ਜ਼ੋਰਦਾਰ ਹਮਾਇਤ ਕਰਦੀ ਆ ਰਹੀ ਹੈ। ਬੀਤੇ ਦਿਨੀਂ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਸਾਬਕਾ ਰਾਸ਼ਟਰਪਤੀ ਅਤੇ ਇਸ ਵਾਰ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਡੋਨਾਲਡ ਟਰੰਪ ਨਾਲ ਪੈਨਸਿਲਵੇਨੀਆਂ ਵਿਖੇ ਉਹਨਾਂ ਦੀ ਚੋਣ ਮੁਹਿੰਮ ’ਚ ਸ਼ਾਮਿਲ ਹੁੰਦਿਆਂ ਇਕ ਵਿਸ਼ੇਸ਼ ਮੁਲਾਕਾਤ ਕੀਤੀ।
ਮੁਲਾਕਾਤ ਉਪਰੰਤ ਸ੍ਰ. ਜੱਸੀ ਨੇ ਦੱਸਿਆ ਕਿ ਡੋਨਾਲਡ ਟਰੰਪ ਨੇ ਸਮਰਥਨ ਦੇਣ ਲਈ ਸਿੱਖਸ ਫਾਰ ਟਰੰਪ ਦਾ ਧੰਨਵਾਦ ਕੀਤਾ। ਸ੍ਰ. ਜੱਸੀ ਨੇ ਦੱਸਿਆ ਕਿ ਇਸ ਵਾਰ ਟਰੰਪ ਵਿਚ ਵੱਖਰਾ ਹੀ ਉਤਸ਼ਾਹ ਹੈ ਅਤੇ ਲੋਕਾਂ ਵਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਸ੍ਰ. ਜੱਸੀ ਨੇ ਅਮਰੀਕਾ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਡੋਨਾਲਡ ਟਰੰਪ ਦੀ ਡਟ ਕੇ ਹਮਾਇਤ ਕੀਤੀ ਜਾਵੇ ਅਤੇ ਆਪਣੇ ਅਤੇ ਆਪਣੇ ਸਕੇ ਸਬੰਧੀਆਂ ਦੀ ਇਕ-ਇਕ ਵੋਟ ਟਰੰਪ ਦੇ ਹੱਕ ਵਿਚ ਭੁਗਤਾਈ ਜਾਵੇ ਤਾਂ ਜੋ ਉਹ ਰਾਸ਼ਟਰਪਤੀ ਬਣ ਸਕਣ।











Comments (0)