ਅਮਰੀਕਾ ਦਾ ਸਮੁਚਾ ਸਿੱਖ ਅਤੇ ਪੰਜਾਬੀ ਭਾਈਚਾਰਾ "ਰੈਫਰੈਂਡਮ" ਦੀਆਂ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਹੰਭਲਾ ਮਾਰੇ : ਮੌਂਟਰੀਆਲ ਸਿੱਖ ਸੰਗਤ

ਅਮਰੀਕਾ ਦਾ ਸਮੁਚਾ ਸਿੱਖ ਅਤੇ ਪੰਜਾਬੀ ਭਾਈਚਾਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 23 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਾਹਿਬ ਵਲੋਂ ਜਬਰ-ਜ਼ੁਲਮ ਦੇ ਖਿਲਾਫ਼ ਸ਼ੁਰੂ ਕੀਤੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖਤਾ ਦੀ ਅਜ਼ਾਦੀ ਅਤੇ ਬਰਾਬਰੀ ਦੇ ਹੱਕਾਂ ਨੂੰ ਪ੍ਰਾਪਤ ਕਰਕੇ ਪੰਜਾਬ ਦੀ ਪਵਿੱਤਰ ਧਰਤੀ ਤੇ ਖਾਲਸੇ ਦਾ ਰਾਜ ਦਾ ਵੱਖਰਾ ਦੇਸ਼ ਸਥਾਪਤ ਨਹੀਂ ਕਰ ਲੈਂਦੇ। ਜਦੋਂ ਔਰੰਗਜ਼ੇਬ ਦਿੱਲੀ ਤਖਤ ਦੇ ਬਿਰਾਜਮਾਨ ਹੋਇਆ ਤਾਂ ਉਸ ਨੇ ਹਿੰਦੂ ਬ੍ਰਹਮਣਾ ਤੇ ਜਬਰ ਜ਼ੁਲਮ ਢਾਹੁਣੇ ਸ਼ੁਰੂ ਕੀਤੇ ਤਾ ਸਿੱਖਾਂ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਭੇਟ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਅੱਜ ਓਹੀ ਹਿੰਦੂ ਦਿੱਲੀ ਤਖ਼ਤ ਤੇ ਬੈਠ ਕੇ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਨੂੰ ਗੁਲਾਮ ਬਨਾਉਣ ਲਈ ਮੁਗਲ ਹਕੂਮਤ ਦੇ ਰਾਹ ਤੇ ਚੱਲ ਰਿਹਾ ਹੈ। ਜਿਸ ਨੂੰ ਖਾਲਸਾ ਕਦੇ ਵੀ ਬਰਦਾਸ਼ਤ ਨਹੀ ਕਰ ਸਕਦਾ ਕਿਉ ਕਿ ਖਾਲਸੇ ਦਾ ਧਰਮ ਹੈ ਕਿ ਨਾ ਹੀ ਕਿਸੇ ਮਜਲੂਮ ਤੇ ਜੁਲਮ ਕਰਨਾ ਹੈ ਅਤੇ ਨਾ ਕਿਸੇ ਜਾਲਮ ਦਾ ਜੁਲਮ ਸਹਿਣਾ ਹੈ। ਅੱਜ ਸਮੇ ਦੀ ਮੁੱਖ ਲੋੜ ਹੈ ਕਿ ਇੰਟਰਨੈਸ਼ਲ ਕਨੂੰਨ ਦੇ ਮੁਤਾਬਿਕ ਬ੍ਰਹਮਣਵਾਦੀ ਹਕੂਮਤ ਤੋ ਪੰਜਾਬ ਅਜਾਦ ਕਰਵਾਉਣ ਲਈ ਸਰਬੱਤ ਦੇ ਭਲੇ ਵਾਲੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਪੰਜਾਬ ਦੀ ਅਜਾਦੀ ਲਈ "ਰੈਫਰੈਂਡਮ" ਲਈ 23 ਫਰਵਰੀ 2025 ਨੂੰ ਅਮਰੀਕਾ ਦੀ ਲੋਸ ਐਂਜਲਸ ਦੀ ਧਰਤੀ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਕਿ ਭਾਰਤੀ ਹਕੂਮਤ ਨੂੰ ਮੂੰਹ ਤੋੜ ਜੁਆਬ ਦਿੱਤਾ ਜਾਵੇ। ਇਸ ਮੌਕੇ ਬਲਿਹਾਰ ਸਿੰਘ, ਬੀਬੀ ਕਰਨਜੀਤ ਕੌਰ, ਭੁਜੰਗੀ ਗੁਰਫ਼ਤਹਿ ਸਿੰਘ, ਜਸ਼ਨਪ੍ਰੀਤ ਸਿੰਘ ਬਲ, ਗੁਪੇਸ਼ ਸਿੰਘ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਮੌਜੂਦ ਸਨ ।