ਲਾਸ ਵੇਗਾਸ ਦੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿਚ ਨੇਵਾਡਾ ਦੇ ਸਾਬਕਾ ਰਾਜਸੀ ਆਗੂ ਨੂੰ ਉਮਰ ਭਰ ਲਈ ਜੇਲ ਦੀ ਸਜ਼ਾ

ਲਾਸ ਵੇਗਾਸ ਦੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿਚ ਨੇਵਾਡਾ ਦੇ ਸਾਬਕਾ ਰਾਜਸੀ ਆਗੂ ਨੂੰ ਉਮਰ ਭਰ ਲਈ ਜੇਲ ਦੀ ਸਜ਼ਾ
ਕੈਪਸ਼ਨ- ਰਾਬਰਟ ਟੈਲਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਜਿਊਰੀ ਨੇ ਨੇਵਾਡਾ ਦੇ ਸਾਬਕਾ ਰਾਜਸੀ ਆਗੂ ਰਾਬਰਟ ਟੈਲਸ ਨੂੰ ਲਾਸ ਵੇਗਾਸ ਦੇ ਇਕ ਰਿਪੋਰਟਰ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੈਰੋਲ ਉਪਰ ਰਿਹਾਈ ਤੋਂ ਪਹਿਲਾਂ ਉਸ ਨੂੰ ਘੱਟੋ ਘੱਟ 20 ਸਾਲ ਕੈਦ ਕੱਟਣੀ ਪਵੇਗੀ। ਕਲਾਰਕ ਕਾਊਂਟੀ ਦੇ ਸਾਬਕਾ ਪਬਲਿਕ ਐਡਮਨਿਸਟ੍ਰੇਟਰ 47 ਸਾਲਾ ਟੈਲਸ ਨੂੰ ਸਤੰਬਰ 2022 ਵਿਚ ਲਾਸ ਵੇਗਾਸ ਦੇ ਰੀਵੀਊ ਰਸਾਲੇ ਦੇ ਪੱਤਰਕਾਰ ਜੈਫ ਜਰਮਨੀ ਦੀ ਹੋਈ ਮੌਤ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਫੈਸਲਾ ਸੁਣਨ ਉਪਰੰਤ ਟੈਲਸ ਨੇ ਨੀਵੀਂ ਪਾ ਲਈ। ਇਥੇ ਜਿਕਰਯੋਗ ਹੈ ਕਿ ਸੁਣਾਈ ਦੌਰਾਨ ਟੈਲਸ ਨੇ ਮੰਨਿਆ ਸੀ ਕਿ ਜੇਕਰ ਜੈਫ ਉਸ ਬਾਰੇ ਹਾਨੀਕਾਰਕ ਲੇਖ ਨਾ ਲਿਖਦਾ ਤਾਂ ਉਹ ਕਲਾਰਕ ਕਾਊਂਟੀ ਪਬਲਿਕ ਐਡਮਨਿਸਟ੍ਰੇਟਰ ਦੀ ਮੁੱਢਲੀ ਚੋਣ ਜਿੱਤ ਜਾਂਦਾ। ਜੈਫ ਨੇ ਆਪਣੇ ਲੇਖਾਂ ਵਿਚ ਟੈਲਸ ਦੇ ਰਾਜਸੀ ਦਫਤਰ ਵਿਚ ਚਲ ਰਹੀ ਗੜਬੜ ਨੂੰ ਨੰਗਾ ਕੀਤਾ ਸੀ।