ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ ਤੰਬਾਕੂ ਹਾਊਸ ਨਾਂ ਦੇ ਗੁਜਰਾਤੀ ਸਟੋਰ ਦੇ ਨੋਜਵਾਨ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ ਤੰਬਾਕੂ ਹਾਊਸ ਨਾਂ ਦੇ ਗੁਜਰਾਤੀ ਸਟੋਰ ਦੇ ਨੋਜਵਾਨ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ, 18 ਅਗਸਤ (ਰਾਜ ਗੋਗਨਾ)-ਅਮਰੀਕਾ ਵਿੱਚ ਇੱਕ ਹੋਰ ਗੁਜਰਾਤੀ ਦੀ ਬੀਤੇਂ ਦਿਨੀਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਦੇ ਨਿਵਾਸੀ ਮਾਨਕ ਪਟੇਲ ਨੂੰ ਉਸ ਦੇ ਸਟੋਰ ਲੁੱਟਣ ਦੌਰਾਨ ਇਕ ਨਾਬਾਲਗ ਨੇ ਗੋਲੀ ਮਾਰ ਦਿੱਤੀ ਸੀ। ਮਾਣਕ ਪਟੇਲ 2,580 ਏਅਰਪੋਰਟ ਰੋਡ ਸਥਿਤ ਤੰਬਾਕੂ ਹਾਊਸ ਦਾ ਮਾਲਕ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਉਹ ਨਾਬਾਲਗ ਹੈ।ਮਾਣਕ ਪਟੇਲ ਦੀ ਪੰਜ ਸਾਲ ਦੀ ਇਕ ਬੇਟੀ ਹੈ।ਗੁਜਰਾਤੀ ਮੂਲ ਦੇ ਮਾਣਕ ਪਟੇਲ ਦੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਾਣਕ ਪਟੇਲ ਨੂੰ ਉਸ ਦੇ ਉੱਚੇ ਅਤੇ ਬੋਲਣ ਵਾਲੇ ਸੁਭਾਅ ਕਾਰਨ ਸਥਾਨਕ ਲੋਕਾਂ ਦੁਆਰਾ ਮਾਈਕ ਦਾ ਉਪਨਾਮ ਦਿੱਤਾ ਗਿਆ ਸੀ।

ਰੋਵਨ ਕਾਊਂਟੀ ਸ਼ੈਰਿਫ ਦੇ ਦਫਤਰ ਦੇ ਪਬਲਿਕ ਇਨਫਰਮੇਸ਼ਨ ਅਫਸਰ ਕੈਪਟਨ ਮਾਰਕ ਮੈਕਡੈਨੀਅਲ ਨੇ ਕਿਹਾ, 'ਡਿਪਟੀਜ਼ ਨੂੰ ਤੰਬਾਕੂ ਹਾਊਸ ਸਟੋਰ ਤੋਂ 911 ਕਾਲ ਮਿਲੀ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਮਾਣਕ ਪਟੇਲ ਨੂੰ ਕਈ ਗੋਲੀਆਂ ਲੱਗੀਆਂ ਸਨ। ਉਸ ਨੂੰ ਤੁਰੰਤ ਨੋਵੈਂਟ ਹੈਲਥ ਰੋਵਨ ਮੈਡੀਕਲ ਸੈਂਟਰ ਲਿਜਾਇਆ ਗਿਆ ਅਤੇ ਉੱਥੋਂ ਹਸਪਤਾਲ ਲਿਜਾਇਆ ਗਿਆ, ਪਰ ਉਹ ਬਚ ਨਹੀਂ ਸਕਿਆ।ਅਤੇ ਉਸ ਦੀ ਮੋਤ ਹੋ ਗਈ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਲੁੱਟਣ ਦੇ ਇਰਾਦੇ ਨਾਲ ਚਲਾਈ ਗਈ ਸੀ। 'ਸੁਰੱਖਿਆ ਵੀਡੀਓ 'ਚ ਵਿਅਕਤੀ ਨੂੰ ਸਟੋਰ ਪਾਰਕਿੰਗ 'ਚ ਦੌੜਦੇ ਦੇਖਿਆ ਜਾ ਸਕਦਾ ਹੈ। ਉਸਨੇ ਕਾਲੇ ਸ਼ਾਟ, ਕਾਲੇ ਹੂਡੀ, ਕਾਲੇ ਸਕੀ ਮਾਸਕ ਅਤੇ ਚਿੱਟੇ ਨਾਈਕੀ ਟੈਨਿਸ ਜੁੱਤੇ ਪਾਏ ਹੋਏ ਸਨ। ਉਸਦੇ ਹੱਥ ਵਿੱਚ ਇੱਕ ਕਾਲੇ ਰੰਗ ਦੀ ਬੰਦੂਕ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਕਤਲ ਪਿੱਛੇ ਲੁੱਟ ਤੋਂ ਇਲਾਵਾ ਹੋਰ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ।