ਅਕਾਲੀ ਦਲ ਪਾਰਟੀ ਦੀ ਭਰਤੀ ਮੁਕੰਮਲ , ਭਰਤੀ ਕਾਪੀਆਂ ਵੰਡਣ ਨੂੰ ਬੰਦ ਕਰਨ ਦਾ ਕੀਤਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮਾਨੀ ਬੋਰਡ ਨੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਵਾਸਤੇ ਪਰਚੀਆਂ ਵੰਡਣ ਦਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੁਣ ਤੱਕ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ 33 ਲੱਖ ਫਾਰਮ ਵੰਡੇ ਜਾ ਚੁੱਕੇ ਹਨ । ਸਾਰੇ ਸੂਬਾ ਤੇ ਜ਼ਿਲ੍ਹਾ ਪੱਧਰੀ ਆਬਜ਼ਰਵਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ 25 ਫਰਵਰੀ ਤੱਕ ਪਾਰਟੀ ਦੇ ਮੁੱਖ ਦਫ਼ਤਰ ਵਿਚ ਮੈਂਬਰਸ਼ਿਪ ਕਾਪੀਆਂ ਜਮ੍ਹਾਂ ਕਰਵਾਉਣ ਅਤੇ ਇਸ ਦੇ ਨਾਲ ਹੀ ਮੈਂਬਰਸ਼ਿਪ ਭਰਤੀ ਕਰਨ ਵਾਸਤੇ ਸਰਕਲ ਡੈਲੀਗੇਟਾਂ ਦੇ ਨਾਂਅ ਵੀ ਦਿੱਤੇ ਜਾਣ । ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਮੁਕੰਮਲ ਹੋਣ ਮਗਰੋਂ ਪਾਰਟੀ ਦੇ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।











Comments (0)