ਕਰੋਨਾ ਬਾਅਦ ਫੰਗਜ ਅਸਪਰਜਿਲਸ ਫਿਊਮਿਗੇਟਸ ਖਤਰਨਾਕ
ਫੰਗਸ ਅੰਦਰੋਂ ਖਾ ਰਹੀ ਏ ਸਰੀਰ ਨੂੰ
ਸਾਲ 2019 'ਚ ਚੀਨ ਤੋਂ ਫੈਲੇ ਕੋਰੋਨਾ ਨੇ ਜਿੱਥੇ ਦੁਨੀਆ ਭਰ ਵਿਚ ਹਜ਼ਾਰਾਂ-ਲੱਖਾਂ ਲੋਕਾਂ ਦੀ ਜਾਨ ਲਈ ਸੀ, ਉੱਥੇ ਹੀ ਇਸ ਦਾ ਅਸਰ ਹਾਲੇ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਈ ਸੂਬਿਆਂ ਵਿਚ ਇੱਕ ਜ਼ਹਿਰੀਲਾ ਫੰਗਸ ਅਸਪਰਜਿਲਸ ਫਿਊਮਿਗੇਟਸ ਤੇਜ਼ੀ ਨਾਲ ਫੈਲ ਰਿਹਾ ਹੈ।
ਇਹ ਫੰਗਸ ਇੰਨਾ ਖ਼ਤਰਨਾਕ ਹੈ ਕਿ ਇਹ ਮਰੀਜ਼ ਦੇ ਸਰੀਰ ਨੂੰ ਅੰਦਰੋਂ ਖਾਣਾ ਸ਼ੁਰੂ ਕਰ ਦਿੰਦਾ ਹੈ। ਇਹ ਖ਼ਤਰਾ ਜ਼ਿਆਦਾਤਰ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੋਵੇ- ਜਿਵੇਂ ਕਿ ਕੈਂਸਰ ਮਰੀਜ਼, ਟ੍ਰਾਂਸਪਲਾਂਟ ਤੋਂ ਗੁਜ਼ਰ ਰਹੇ ਲੋਕ ਜਾਂ ਐੱਚ.ਆਈ.ਵੀ. ਪੀੜਤ।
ਇਹ ਫੰਗਸ ਅਮਰੀਕਾ ਦੇ ਫਲੋਰੀਡਾ, ਟੈਕਸਾਸ, ਕੈਲੀਫੋਰਨੀਆ, ਲੂਜ਼ਿਆਨਾ ਅਤੇ ਜੌਰਜੀਆ ਸਮੇਤ ਕਈ ਸੂਬਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਦੀ ਚਪੇਟ 'ਚ ਆ ਰਹੇ ਹਨ। ਜ਼ਿਆਦਾ ਖ਼ਤਰਨਾਕ ਗੱਲ ਇਹ ਹੈ ਕਿ ਇਸ ਦੇ ਕੁਝ ਸਟ੍ਰੇਨਜ਼ ਇੰਨੇ ਇਮਿਊਨ ਹੋ ਗਏ ਹਨ ਕਿ ਆਮ ਐਂਟੀਫੰਗਲ ਦਵਾਈਆਂ ਇਨ੍ਹਾਂ 'ਤੇ ਅਸਰ ਹੀ ਨਹੀਂ ਕਰ ਰਹੀਆਂ।
ਕਿਵੇਂ ਫੈਲਦਾ ਹੈ ਇਹ ਫੰਗਸ ?
ਇਹ ਫੰਗਸ ਸਰੀਰ ਦੇ ਫੇਫੜਿਆਂ ਤੋਂ ਸ਼ੁਰੂ ਹੋ ਕੇ ਦਿਲ, ਦਿਮਾਗ, ਲਿਵਰ ਅਤੇ ਗੁਰਦਿਆਂ ਤੱਕ ਪਹੁੰਚਦਾ ਹੈ। ਇਸ ਕਾਰਨ, ਲੰਮੀ ਖਾਂਸੀ, ਬੁਖਾਰ, ਛਾਤੀ 'ਚ ਦਰਦ ਜਾਂ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਜੇਕਰ ਇਲਾਜ ਵਿੱਚ ਦੇਰੀ ਹੋਵੇ ਤਾਂ ਇਹ ਮਰੀਜ਼ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।
ਆਖ਼ਿਰ ਕਿਉਂ ਫੈਲ ਰਿਹਾ ਹੈ ਇਹ ਫੰਗਸ ?
ਮਾਹਿਰਾਂ ਅਨੁਸਾਰ ਗਲੋਬਲ ਵਾਰਮਿੰਗ, ਵਾਧੂ ਨਮੀ ਅਤੇ ਗਰਮੀ ਦੇ ਸੰਯੋਗ ਨੇ ਇਸ ਫੰਗਸ ਨੂੰ ਵਧਣ ਲਈ ਮੌਕਾ ਦਿੱਤਾ ਹੈ। ਹਾਲਾਤ ਇੰਨੇ ਖ਼ਤਰਨਾਕ ਹਨ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਫੰਗਸ ਨੂੰ “ਕ੍ਰਿਟੀਕਲ ਪ੍ਰਾਇਓਰਟੀ” ਵਿਚ ਰੱਖਿਆ ਹੈ।
ਕਿਵੇਂ ਕਰੀਏ ਬਚਾਅ ?
ਮਾਹਿਰਾਂ ਮੁਤਾਬਕ ਇਸ ਫੰਗਸ ਤੋਂ ਬਚਣ ਲਈ ਲੋਕ ਮਿੱਟੀ-ਘੱਟੇ ਜਾਂ ਗਾਰਡਨ ਵਰਗੀਆਂ ਥਾਵਾਂ ‘ਤੇ ਕੰਮ ਕਰਦੇ ਸਮੇਂ ਐਨ95 ਮਾਸਕ ਪਹਿਨਣ। ਇਸ ਤੋਂ ਇਲਾਵਾ ਛਾਤੀ ਦੀ ਲੰਮੀ ਬੀਮਾਰੀ ਵਾਲੇ ਲੋਕਾਂ ਨੂੰ ਲੱਛਣ ਆਉਣ ‘ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।












Comments (0)