ਟੈਕਸਾਸ ਵਿਚ ਅਦਾਕਾਰ ਐਡੀ ਹਸਲ ਦੀ ਗੋਲੀਆਂ ਮਾਰ ਕੇ ਹੱਤਿਆ
ਸੈਕਰਾਮੈਂਟੋ ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): 2010 ਵਿਚ ਆਸਕਾਰ ਲਈ ਨਾਮਜ਼ਦ ਫਿਲਮ "ਦ ਕਿਡਜ਼ ਆਰ ਆਲ ਰਾਈਟ" ਤੇ ਐਨ ਬੀ ਸੀ ਲੜੀਵਾਰ "ਸਰਫੇਸ" ਵਿਚ ਕੰਮ ਕਰਨ ਵਾਲੇ 30 ਸਾਲਾ ਅਦਾਕਾਰ ਐਡੀ ਹਸਲ ਦੀ ਟੈਕਸਾਸ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਨਤਿਕ ਸੂਚਨਾ ਅਧਿਕਾਰੀ ਚੈਲਸੀ ਕਰੇਟਜ਼ ਅਨੁਸਾਰ ਘਟਨਾ ਦਾ ਪਤਾ ਲੱਗਣ 'ਤੇ ਗਰੈਂਡ ਪਰੇਰੀ ਪੁਲਿਸ ਅਧਿਕਾਰੀ ਮੌਕੇ ਉਪਰ ਪੁੱਜੇ ਤਾਂ ਉਨ੍ਹਾਂ ਨੇ ਐਡੀ ਨੂੰ ਜ਼ਮੀਨ ਉਪਰ ਡਿੱਗਿਆ ਵੇਖਿਆ।
ਉਸ ਦੇ ਗੋਲੀਆਂ ਦੇ ਜ਼ਖਮ ਸਨ। ਉਸ ਨੂੰ ਨਾਲ ਲੱਗਦੇ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਰੇਟਜ਼ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਕੇ ਉਪਰੋਂ ਇਕ ਕਾਰ ਜਾਂਦੀ ਵੇਖੀ ਗਈ ਸੀ ਜਿਸ ਨੂੰ ਬਾਅਦ ਵਿਚ ਬਰਾਮਦ ਕਰ ਲਿਆ ਗਿਆ ਹੈ।
ਅਦਾਕਾਰ ਮਾਰਕ ਰੂਫਾਲੋ ਨੇ ਇਕ ਟਵੀਟ ਵਿਚ ਐਡੀ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ ਤੇ ਕਿਹਾ ਹੈ ਕਿ "ਪਾਗਲਾਂ ਵਾਲੀ ਗੰਨ ਹਿੰਸਾ, ਸਾਡੇ ਦੇਸ਼ ਨੂੰ ਪਲੇਗ ਦੀ ਤਰਾਂ ਚੰਬੜੀ ਹੋਈ ਹੈ। ਇਹ ਬੰਦ ਹੋਣੀ ਚਾਹੀਦੀ ਹੈ।"











Comments (0)