ਕੋਲੋਰਾਡੋ ਵਿੱਚ ਇੱਕ ਡੇਅਰੀ ਫਾਰਮ 'ਤੇ ਵਾਪਰੇ ਹਾਦਸੇ ਵਿੱਚ 6 ਮੌਤਾਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੋਲੋਰਾਡੋ ਵਿੱਚ ਡੈਨਵਰ ਦੇ ਉੱਤਰ ਵਿੱਚ ਤਕਰੀਬਨ 30 ਮੀਲ ਦੂਰ ਇੱਕ ਡੇਅਰੀ ਫਾਰਮ 'ਤੇ ਵਾਪਰੇ ਇਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਦੱਖਣ ਪੂਰਬ ਵੈਲਡ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਅਧਿਕਾਰੀਆਂ ਅਨੁਸਾਰ ਮੌਕੇ ਤੋਂ 6 ਲਾਸ਼ਾ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਮੌਤਾਂ ਕਿਸ ਕਿਸਮ ਦੇ ਹਾਦਸੇ ਕਾਰਨ ਹੋਈਆਂ ਹਨ। ਕੇਵਲ ਏਨਾ ਹੀ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਲੇ ਦੇ ਫਾਇਰ ਚੀਫ ਟਾਮ ਬੀਚ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ਼ਾਮ 6 ਵਜੇ ਘਟਨਾ ਸਥਾਨ 'ਤੇ ਬਚਾਅ ਟੀਮ ਭੇਜੀ ਗਈ ਸੀ ਪਰੰਤੂ ਮੰਦੇਭਾਗੀ ਟੀਮ ਨੂੰ ਘਟਨਾ ਸਥਾਨ ਤੋਂ 6 ਵਿਅਕਤੀ ਮ੍ਰਿਤਕ ਹਾਲਤ ਵਿੱਚ ਮਿਲੇ ਹਨ। ਉਨਾਂ ਕਿਹਾ ਕਿ ਮੌਕੇ ਉਪਰ ਕਿਸੇ ਕਿਸਮ ਦੀ ਅਪਰਾਧਿਕ ਗਤੀਵਿਧੀ ਦਾ ਸੰਕੇਤ ਨਹੀਂ ਮਿਲਿਆ ਹੈ।











Comments (0)