5 ਸਾਲਾ ਸਿੱਖ ਬੱਚਾ ਤੇਗਵੀਰ ਸਿੰਘ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਿਆ
18 ਅਗਸਤ ਨੂੰ ਟ੍ਰੈਕ ਸ਼ੁਰੂ ਕੀਤਾ ਅਤੇ 23 ਅਗਸਤ 2024 ਨੂੰ ਪਹਾੜ ਦੀ ਚੋਟੀ ਸਰ ਕੀਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ- ਰੋਪੜ ਦੇ ਰਹਿਣ ਵਾਲੇ ਤੇਗਬੀਰ ਸਿੰਘ ਜੋ ਕੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਹੈ, ਨੇ ਤਨਜ਼ਾਨੀਆ ਵਿੱਚ 19340 ਫੁੱਟ (5895 ਮੀਟਰ) ਤੋਂ ਵੀ ਵੱਧ ਉਚਾਈ ‘ਤੇ ਸਥਿਤ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਤੇਗਬੀਰ ਸਿੰਘ ਨੇ 18 ਅਗਸਤ ਨੂੰ ਕਿਲੀਮੰਜਾਰੋ ਪਰਬਤ ਦਾ ਟ੍ਰੈਕ ਸ਼ੁਰੂ ਕੀਤਾ ਸੀ ਅਤੇ 23 ਅਗਸਤ 2024 ਨੂੰ ਪਹਾੜ ਦੀ ਚੋਟੀ ਨੂੰ ਸਰ ਕਰ ਲਿਆ।

ਦੱਸਣਯੋਗ ਹੈ ਕਿ ਇਹ ਘੱਟ ਆਕਸੀਜਨ ਵਾਲਾ ਟ੍ਰੈਕ ਹੈ ਅਤੇ ਕਿਸੇ ਨੂੰ ਉਚਾਈ ਦੀ ਬਿਮਾਰੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤ ਕੇ, ਉਹ ਆਖਰਕਾਰ ਸਿਖਰ ‘ਤੇ ਪਹੁੰਚ ਗਿਆ, ਜਿੱਥੇ ਸਾਧਾਰਨ ਤਾਪਮਾਨ – 10 ਸੈਲਸੀਅਸ ਹੈ । ਤੇਗਬੀਰ ਸਿੰਘ ਦੀ ਇਸ ਪ੍ਰਾਪਤੀ ਨਾਲ ਜਿਥੇ ਸਿੱਖ ਕੌਮ ਮਾਣ ਮਹਿਸੂਸ ਕਰ ਰਹੀ ਹੈ ਉਥੇ ਹੀ ਬੱਚਿਆਂ ਵਿਚ ਜਜ਼ਬਾ ਵੀ ਭਰ ਰਹੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੁਬਾਰਾ ਬਹਾਦਰੀ ਦੀ ਰਾਹ ਉਤੇ ਪਾਇਆ ਜਾਵੇ।











Comments (0)