ਆਸਟਰੇਲੀਆ : ਕੌਂਸਲ ਚੋਣਾਂ ‘ਚ ਪੰਜਾਬੀਆਂ ਨੇ ਵੀ ਲੁਆਈ ਜੇਤੂ ਹਾਜ਼ਰੀ
ਐਡੀਲੇਡ/ਬਿਊਰੋ ਨਿਊਜ਼ :
ਦੱਖਣੀ ਆਸਟਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਤਿੰਨ ਪੰਜਾਬੀਆਂ ਨੇ ਕੌਂਸਲ ਚੋਣ ਜਿੱਤੀ ਹੈ।
ਦੱਖਣੀ ਆਸਟਰੇਲੀਆ ਦੇ ਚੋਣ ਵਿਭਾਗ ਵੱਲੋਂ ਜਾਰੀ ਕੌਂਸਲ ਚੋਣਾਂ ਦੇ ਨਤੀਜਿਆਂ ਅਨੁਸਾਰ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਸੰਨੀ ਸਿੰਘ, ਪਲਿੰਮਟਨ ਤੋਂ ਸੁਰਿੰਦਰ ਪਾਲ ਸਿੰਘ ਚਾਹਲ ਅਤੇ ਰਿਵਰਲੈਂਡ ਤੋਂ ਸਿਮਰਤਪਾਲ ਸਿੰਘ ਮੱਲੀ ਜੇਤੂ ਰਹੇ ਹਨ।
ਜਾਣਕਾਰੀ ਅਨੁਸਾਰ ਰੈਨਮਾਰਕਾ ਪਰਿੰਗਾ ਤੋਂ ਸਿਮਰਤਪਾਲ ਸਿੰਘ ਮੱਲੀ ਨੂੰ 604 ਵੋਟਾਂ, ਪਲਿੰਮਟਨ ਤੋਂ ਹਰਿਆਣਾ ਵਾਸੀ ਆਸਟਰੇਲੀਅਨ ਪੰਜਾਬੀ ਸੁਰਿੰਦਰ ਪਾਲ ਸਿੰਘ ਚਾਹਲ ਨੂੰ 663 ਵੋਟਾਂ ਮਿਲੀਆਂ ਸਨ। ਪੋਰਟ ਅਗਾਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਮੈਦਾਨ ਵਿੱਚ ਸਨ ਅਤੇ ਹਲਕੇ ਦੇ ਵੋਟਰਾਂ ਨੇ ਆਸਟਰੇਲਿਆਈ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਚੁਣਿਆ। ਉਨ੍ਹਾਂ ਨੂੰ ਸਭ ਤੋਂ ਵੱਧ 763 ਵੋਟਾਂ ਮਿਲੀਆਂ ਹਨ । ਜੇਤੂ ਕੌਂਸਲਰਾਂ ਤੇ ਮੇਅਰਾਂ ਨੂੰ 20 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ।ਇਸ ਵਾਰ ਦੱਖਣੀ ਆਸਟਰੇਲੀਆ ਦੇ ਕੁੱਲ 12,01,775 ਵੋਟਰਾਂ ਵਿਚੋਂ ਕੌਂਸਲ ਤੇ ਮੇਅਰ ਲਈ ਕਰੀਬ 3,94,805 ਲੋਕਾਂ ਨੇ ਵੋਟਾਂ ਪਾਈਆਂ।











Comments (0)