ਸਵਿੱਸ ਬੈਂਕਾਂ ‘ਚ ਲੱਗੇ ਭਾਰਤੀਆਂ ਦੇ ਪੈਸੇ ਦੇ ਅੰਬਾਰ
ਜ਼ਿਊਰਖ/ਨਵੀਂ ਦਿੱਲੀ/ਬਿਊਰੋ ਨਿਊਜ਼ :
ਸਵਿਸ ਬੈਂਕਾਂ ‘ਚ ਭਾਰਤੀਆਂ ਵਲੋਂ ਰੱਖਿਆ ਪੈਸਾ ਸੰਨ 2017 ‘ਚ 50 ਫ਼ੀਸਦੀ ਵਧ ਕੇ 1.01 ਅਰਬ ਸਵਿਸ ਫਰੈਂਕ (7000 ਕਰੋੜ ਰੁਪਏ) ਹੋ ਗਿਆ ਹੈ। ਭਾਰਤ ਵਲੋਂ ਉਥੇ ਜਮ•ਾਂ ਸ਼ੱਕੀ ਕਾਲੇ ਧਨ ‘ਤੇ ਸ਼ਿਕੰਜਾ ਕਸਣ ਦਰਮਿਆਨ ਤਿੰਨ ਸਾਲ ਲਗਾਤਾਰ ਪੈਸਾ ਘਟਣ ਪਿੱਛੋਂ ਇਹ ਮੁੜ ਵਧਿਆ ਹੈ। ਸਵਿਟਜ਼ਰਲੈਂਡ ਦੀ ਕੇਂਦਰੀ ਬੈਕਿੰਗ ਅਥਾਰਟੀ ਸਵਿਸ ਨੈਸ਼ਨਲ ਬੈਂਕ ਵਲੋਂ ਜਾਰੀ ਸਰਕਾਰੀ ਸਾਲਾਨਾ ਅੰਕੜਿਆਂ ਮੁਤਾਬਿਕ ਸੰਨ 2017 ਵਿਚ ਭਾਰਤੀ ਨਾਗਰਿਕਾਂ ਦੇ ਮੁਕਾਬਲੇ ਸਵਿਸ ਬੈਂਕਾਂ ਦੇ ਵਿਸ਼ਵ ਭਰ ਦੇ ਗਾਹਕਾਂ ਦਾ ਕੁੱਲ ਪੈਸਾ 3 ਫ਼ੀਸਦੀ ਵਾਧੇ ਨਾਲ 1.46 ਟ੍ਰਿਲੀਅਨ ਫਰੈਂਕ ਭਾਵ 100 ਲੱਖ ਕਰੋੜ ਰੁਪਏ ਹੋ ਗਿਆ । ਸਵਿਸ ਬੈਂਕਾਂ ‘ਚ ਭਾਰਤੀ ਪੈਸੇ ਦਾ ਉਛਾਲ ਭਾਰਤ ਲਈ ਹੈਰਾਨੀ ਵਾਲੀ ਗੱਲ ਹੈ, ਜਿਹੜਾ ਵਿਦੇਸ਼ਾਂ ਵਿਚ ਰੱਖੇ ਕਾਲੇ ਧਨ ਖ਼ਿਲਾਫ਼ ਲਗਾਤਾਰ ਸ਼ਿਕੰਜਾ ਕਸ ਰਿਹਾ ਹੈ। ਸੰਨ 2016 ‘ਚ ਭਾਰਤੀਆਂ ਦਾ ਸਵਿਸ ਬੈਂਕਾਂ ‘ਚ ਪੈਸਾ 45 ਫ਼ੀਸਦੀ ਘਟ ਕੇ 4500 ਕਰੋੜ ਰਹਿ ਗਿਆ ਸੀ ਜੋ ਸੰਨ 1987 ‘ਚ ਸਵਿਟਜ਼ਰਲੈਂਡ ਵਲੋਂ ਅੰਕੜੇ ਜਨਤਕ ਕਰਨ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਸਭ ਤੋਂ ਘੱਟ ਸੀ। ਸਵਿਸ ਨੈਸ਼ਨਲ ਬੈਂਕ ਦੇ ਅੰਕੜਿਆਂ ਮੁਤਾਬਿਕ ਸੰਨ 2017 ‘ਚ ਭਾਰਤੀਆਂ ਦਾ 6891 ਕਰੋੜ ਰੁਪਿਆ ਸਵਿਸ ਬੈਂਕਾਂ ‘ਚ ਵਧਿਆ ਹੈ। ਸੰਨ 2006 ‘ਚ ਭਾਰਤੀਆਂ ਦੇ ਰਿਕਾਰਡ 23000 ਕਰੋੜ ਰੁਪਏ ਸਵਿਸ ਬੈਂਕਾਂ ਵਿਚ ਜਮ•ਾਂ ਸਨ।
ਉਧਰ ਸਵਿਟਜ਼ਰਲੈਂਡ ਦੀਆਂ ਬੈਂਕਾਂ ‘ਚ ਜਿਥੇ ਭਾਰਤੀਆਂ ਦਾ ਪੈਸਾ ਲਗਪਗ 50 ਫ਼ੀਸਦੀ ਵਧਿਆ ਹੈ ਉਥੇ ਪਾਕਿਸਤਾਨੀ ਨਾਗਰਿਕਾਂ ਦਾ 21 ਫ਼ੀਸਦੀ ਤੋਂ ਵੀ ਵੱਧ ਘਟਿਆ ਹੈ। ਸੰਨ 2017 ‘ਚ ਪਾਕਿਸਤਾਨੀ ਨਾਗਰਿਕਾਂ ਦਾ ਸਵਿਸ ਬੈਂਕਾਂ ਵਿਚ 7700 ਕਰੋੜ ਰੁਪਏ ਜਮ•ਾਂ ਸਨ। ਸੰਨ 2018 ਵਿਚ ਪਾਕਿਸਤਾਨੀ ਨਾਗਰਿਕਾਂ ਦਾ ਸਵਿਸ ਬੈਂਕਾਂ ਵਿਚ ਪੈਸਾ 6 ਫ਼ੀਸਦੀ ਘਟ ਕੇ 9500 ਕਰੋੜ ਰੁਪਏ ਰਹਿ ਗਿਆ।











Comments (0)