ਜੰਡਿਆਲੀ ਵਾਸੀਆਂ ਨੇ ਕਨੇਡੀਆਈ ਅਪਣੇ ਭਾਣਜੇ ਨੂੰ ਕੀਤੀਆਂ ਹੱਥੀਂ ਛਾਵਾਂ

ਜੰਡਿਆਲੀ ਵਾਸੀਆਂ ਨੇ ਕਨੇਡੀਆਈ ਅਪਣੇ ਭਾਣਜੇ ਨੂੰ ਕੀਤੀਆਂ ਹੱਥੀਂ ਛਾਵਾਂ

ਕੈਨੇਡਾ ਦੇ ਸੰਸਦ ਮੈਂਬਰ ਗਗਨ ਸਿਕੰਦ ਆਪਣੇ ਮਾਮਾ ਉਦੈਰਾਜ ਗਿੱਲ ਅਤੇ ਭਰਾ ਡਾ. ਕੰਵਲਰੀਤ ਗਿੱਲ ਨਾਲ।
ਮਾਛੀਵਾੜਾ/ਬਿਊਰੋ ਨਿਊਜ਼:
ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦੇ ਦੋਹਤੇ ਕੈਨੇਡਾ ਦੇ ਟੋਰਾਂਟੋ ਅਧੀਨ ਆਉਂਦੇ ਲੋਕ ਸਭਾ ਹਲਕਾ ਮਿਸੀਸਾਗਾ ਸਟਰੀਟਵੈਲ ਤੋਂ ਮੈਂਬਰ ਪਾਰਲੀਮੈਂਟ ਗਗਨ ਸਿਕੰਦ ਐਤਵਾਰ ਨੂੰ ਆਪਣੇ ਨਾਨਕੇ ਪਿੰਡ ਜੰਡਿਆਲੀ ਪਹੁੰਚੇ ਜਿੱਥੇ ਉਨ੍ਹਾਂ ਦੇ ਮਾਮਾ ਅਨੂਪਰਾਜ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਉਦੈਰਾਜ ਸਿੰਘ ਗਿੱਲ, ਭਰਾ ਯੂਥ ਕਾਂਗਰਸ ਦੇ ਪ੍ਰਧਾਨ ਰਮਨੀਤ ਸਿੰਘ ਗਿੱਲ ਅਤੇ ਡਾ. ਕੰਵਲਰੀਤ ਸਿੰਘ ਗਿੱਲ ਨੇ ਪਰਿਵਾਰ ਸਮੇਤ ਸਵਾਗਤ ਕੀਤਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ ‘ਤੇ ਆਏ ਗਗਨ ਸਿਕੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਭਾਵੇਂ ਪਹਿਲੀ ਵਾਰ ਆਪਣੇ ਨਾਨਕੇ ਪਿੰਡ ਆਏ ਹਨ ਪਰ ਉੁਸ ਦੀਆਂ ਬਚਪਨ ਦੀਆਂ ਯਾਦਾਂ ਆਪਣੇ ਨਾਨਕੇ ਪਿੰਡ ਨਾਲ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਪਹਿਲਾਂ ਉਹਨਾਂ ਦੇ ਪੂਰੇ ਵਫ਼ਦ ਨੇ ਕਈ ਥਾਵਾਂ ਤੇ ਆਫੀਸ਼ਲ ਦੌਰੇ ਕੀਤੇ ਹਨ ਪਰ ਹੁਣ ਪ੍ਰਧਾਨ ਮੰਤਰੀ ਦੀ ਵਾਪਸੀ ਤੋਂ ਬਾਅਦ ਉਹ ਤਿੰਨ ਦਿਨ ਲਈ ਆਪਣੇ ਨਿੱਜੀ ਦੌਰੇ ‘ਤੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ ਦੇ ਚੰਗੇ ਨਤੀਜੇ ਨਿਕਲਣਗੇ ਕਿਉਂਕਿ ਬਹੁ-ਗਿਣਤੀ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਹਨ ਜਿੱਥੇ ਜਾ ਕੇ ਉਨ੍ਹਾਂ ਤਰੱਕੀ ਕੀਤੀ ਹੈ।