‘ਸਾਦਗੀ’ ਦਾ ਮੁਜ਼ਾਹਰਾ ਕਰਦਿਆਂ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਸੁਰੱਖਿਆ ਠੁਕਰਾਈ
ਪੰਜਾਬ ਪੁਲੀਸ ਨੇ ਸੁਰੱਖਿਆ ਲਈ ਮੁਲਾਜ਼ਮ ਭੇਜੇ
ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਘਟਾਈ
ਬਠਿੰਡਾ/ਬਿਊਰੋ ਨਿਊਜ਼ :
ਤਖ਼ਤ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ‘ਸਾਦਗੀ ਕਲਚਰ’ ‘ਤੇ ਪਹਿਰਾ ਦੇਣਗੇ। ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਕੋਈ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਪਰ ਪੰਜਾਬ ਪੁਲੀਸ ਨੇ ਉਨ੍ਹਾਂ ਦੀ ਸੁਰੱਖਿਆ ਲਈ ਮੁਲਾਜ਼ਮ ਭੇਜ ਦਿੱਤੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਤੋਂ ਸਿਰਫ਼ ਇੱਕ ਵਾਹਨ ਹੀ ਲਿਆ ਹੈ। ਨਵੇਂ ਜਥੇਦਾਰ ਨੇ ਤਖ਼ਤ ਦਮਦਮਾ ਸਾਹਿਬ ਤੋਂ ਸਵੇਰ ਅਤੇ ਸ਼ਾਮ ਵਕਤ ਖੁਦ ਕਥਾ ਦਾ ਵਿਆਖਿਆਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਨਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਪੰਜਾਬ ਪੁਲੀਸ ਤੋਂ ਕੋਈ ਵੀ ਸੁਰੱਖਿਆ ਲੈਣ ਤੋਂ ਜੁਆਬ ਦੇ ਦਿੱਤਾ ਸੀ ਪਰ ਪੁਲੀਸ ਅਫਸਰਾਂ ਨੇ ਪ੍ਰੋਟੋਕੋਲ ਦੇ ਮੱਦੇਨਜ਼ਰ ਦੋ-ਤਿੰਨ ਮੁਲਾਜ਼ਮ ਭੇਜੇ ਹਨ। ਉਨ੍ਹਾਂ ਕਿਹਾ ਕਿ ਉਹ ਆਮ ਸਿੱਖ ਦੀ ਤਰ੍ਹਾਂ ਵਿਚਰਨਗੇ ਅਤੇ ਗੁਰਬਾਣੀ ਦਾ ਪਸਾਰ ਕਰਨਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਅੰਮ੍ਰਿਤਸਰ ਤੋਂ ਕੋਈ ਟਾਸਕ ਫੋਰਸ ਵਗੈਰਾ ਵੀ ਨਹੀਂ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਘਟਾ ਦਿੱਤੀ ਹੈ ਅਤੇ ਉਨ੍ਹਾਂ ਨਾਲ ਹੁਣ ਸਿਰਫ਼ ਛੇ ਪੁਲੀਸ ਮੁਲਾਜ਼ਮ ਰਹਿ ਗਏ ਹਨ।
ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁੱਖ ਸਿੰਘ ਤੋਂ ਟਾਸਕ ਫਾਰਸ ਅਤੇ ਦੋ ਸਰਕਾਰੀ ਗੱਡੀਆਂ ਵੀ ਵਾਪਸ ਲੈ ਲਈਆਂ ਹਨ। ਪੰਜਾਬ ਪੁਲੀਸ ਨੇ ਨਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਸਤੇ ਵੀ ਐਸਕਾਰਟ ਗੱਡੀ ਭੇਜ ਦਿੱਤੀ ਹੈ ਜਿਸ ਦੀ ਉਨ੍ਹਾਂ ਵੱਲੋਂ ਵਰਤੋਂ ਨਹੀਂ ਕੀਤੀ ਜਾ ਰਹੀ ਹੈ।











Comments (0)