ਡਾਲਰ ਮਹਿੰਗਾ ਹੋਣ ਕਾਰਨ ਭਾਰਤ ‘ਚ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਤਰਾਹ ਕੱਢਿਆ
ਮੁੰਬਈ/ਬਿਊਰੋ ਨਿਊਜ਼ :
ਵੀਰਵਾਰ ਨੂੰ ਭਾਰਤੀ ਰੁਪਈਆ ਡਿੱਗ ਕੇ ਆਪਣੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਇਹ 37 ਪੈਸੇ ਡਿੱਗ ਕੇ 72.12 ਰੁਪਏ ‘ਤੇ ਪਹੁੰਚ ਗਿਆ ਹੈ। ਨਿਵੇਸ਼ਕਾਰਾਂ ਨੇ ਆਪਣਾ ਧਿਆਨ ਵਿੱਤੀ ਰਾਜਧਾਨੀ ਵੱਲ ਰੱਖਿਆ। ਰੁਪਏ ਵਿੱਚ ਗਿਰਾਵਟ ਲਗਾਤਾਰ ਛੇਵੇਂ ਦਿਨ ਤੋਂ ਜਾਰੀ ਰਹੀ ਜਦੋਂ ਇਹ ਅਮਰੀਕੀ ਡਾਲਰ ਦੇ ਮੁਕਾਬਲੇ 17 ਪੈਸੇ ਡਿੱਗ ਕੇ 71.75 ‘ਤੇ ਬੰਦ ਹੋਇਆ ਸੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਰੁਪਈਏ ਵਿੱਚ ਇਹ ਗਿਰਾਵਟ ਸੰਸਾਰਕ ਕਾਰਨਾਂ ਕਰਕੇ ਹੈ। ਜ਼ਿਕਰਯੋਗ ਹੈ ਕਿ ਡਾਲਰ ਮਹਿੰਗਾ ਹੋਣ ਕਾਰਨ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਡਾਲਰ ਮਹਿੰਗਾ ਹੋਣ ਕਾਰਨ ਭਾਰਤ ‘ਚ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਤਰਾਹ ਕੱਢਿਆ ਹੋਇਆ ਹੈ।











Comments (0)