ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਬੱਚਿਆਂ ਵਾਸਤੇ ਗੁਰਮਤਿ ਕੈਂਪ ਲਈ ਰਜਿਸਟ੍ਰੇਸ਼ਨ ਸ਼ੁਰੂ
ਨਿਊਯਾਰਕ/ਬਿਉਰੋ ਨਿਊਜ਼:
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੱਚਿਆਂ ਦੀ ਸਿਖਲਾਈ ਲਈ ਵਿਖੇ ਗੁਰਮਤਿ ਕੈਂਪ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਗੁਰੁ ਘਰ ਦੇ ਪ੍ਰਬੰਧਕਾਂ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਗੁਰਮਤਿ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ 6 ਤੋਂ 16 ਸਾਲ ਤੱਕ ਦੀ ਉਮਰ ਦੇ ਬੱਚੇ ਸ਼ਾਮਿਲ ਹੁੰਦੇ ਹਨ। ਇੱਥੇ ਬੱਚਿਆਂ ਨੂੰ ਸਕੂਲ ਵਾਲੇ ਮਹੌਲ ਵਿੱਚ ਨਿਪੁੰਨ ਅਧਿਆਪਕਾਂ ਦੁਆਰਾ ਪੜ੍ਹਾਇਆ ਜਾਂਦਾ ਹੈ । ਇਸ ਕੈਂਪ ਵਿੱਚ ਹਰ ਰੋਜ਼ ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਵਾ ਕੇ ਬੱਚਿਆਂ ਦੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਮੁਖੀ ਸਿੱਖਿਆ ਤੋਂ ਇਲਾਵਾ ਕੀਰਤਨ ਅਤੇ ਤਬਲਾ ਵੀ ਸਿਖਾਇਆ ਜਾਂਦਾ ਹੈ।
ਕੈਂਪ ਵਿੱਚ ਦਸਤਾਰ ਸਜਾਉਣ ਦੀ ਸਿਖਲਾਈ, ਆਰਟ ਦੀਆਂ ਕਲਾਸਾਂ ਅਤੇ ਹੋਰ ਵੀ ਬਹੁਤ ਸਾਰੀਆਂ ਗਤੀਵੀਧੀਆਂ ਹੁੰਦੀਆਂ ਹਨ। ਇਸ ਕੈਂਪ ਵਿੱਚ ਗੁਰਮਤਿ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਸਰੀਰਕ ਵਿਕਾਸ ਦਾ ਧਿਆਨ ਰੱਖਦੇ ਹੋਏ ਸਮੋਕੀ ਪਾਰਕ ਵਿੱਚ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਪ੍ਰੈਸ ਬਿਆਨ ‘ਚ ਦਿੱਤੀ ਜਾਣਕਾਰੀ ਅਨੁਸਾਰ ਇਸ ਸਾਲ ਵੀ ਇਹ ਗੁਰਮਤਿ ਕੈਂਪ 3 ਜੁਲਾਈ 2017 ਤੋਂ 28 ਜੁਲਾਈ 2017 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸੋਮਵਾਰ ਤੋਂ ਸ਼ੁਕਰਵਾਰ ਸਵੇਰ 08:30 ਤੋਂ ਦੁਪਹਿਰ 02:30 ਵਜੇ ਤੱਕ ਹੈ। ਜਿਸ ਦੇ ਲਈ ਰਜਿਸਟ੍ਰੇਸ਼ਨ ਫਾਰਮ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚੋਂ ਕਿਸੇ ਵੀ ਸਮੇਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਗੁਰਮਤਿ ਕੈਂਪ ਵਿੱਚ ਗੁਰਮਤਿ ਦੀ ਪੜ੍ਹਾਈ ਕਰਵਾਉਣ ਵਾਸਤੇ ਯੋਗ ਅਧਿਆਪਕ ਆਪਣਾ ਬਾਇਓ ਡਾਟਾ ਅਤੇ ਅਰਜ਼ੀ ਗੁਰਦੁਆਰਾ ਸਾਹਿਬ ਕਾਊਂਟਰ ‘ਤੇ ਜਮਾਂ ਕਰਵਾ ਦੇਣ ਜਾਂ ਸੰਬੰਧਤ ਸੇਵਾਦਾਰਾਂ ਨਾਲ ਸੰਪਰਕ ਕਰਨ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਲੋਂ ਕਿਹਾ ਗਿਆ ਹੈ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਫੋਨ: 718-846-3333, ਸ. ਜੋਗਿੰਦਰ ਸਿੰਘ ਮੱਲੀ ੂਚੇਅਰਮੈਨ ਐਜੂਕੇਸ਼ਨਜ਼ 917-577-1365 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।











Comments (0)