ਸੈਕਰਾਮੈਂਟੋ ‘ਚ ਮਨਾਈ ‘ਰੇਡੀਓ ਪੰਜਾਬ’ ਨਾਈਟ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਕਰੀਬ 14 ਸਾਲ ਤੋਂ ਆਪਣੇ ਸਫ਼ਰ ਨੂੰ ਜਾਰੀ ਰੱਖਦਿਆਂ ‘ਰੇਡੀਓ ਪੰਜਾਬ’ ਨੇ ਸੈਕਰਾਮੈਂਟੋ ਦੇ ਮਿਰਾਜ਼ ਬੈਂਕੁਇਟ ਹਾਲ ਵਿਚ ਨਾਈਟ ਮਨਾਈ ਗਈ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਵੱਖ ਵੱਖ ਪ੍ਰਭਾਵਸ਼ਾਲੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ‘ਸਰਬੱਤ ਦਾ ਭਲਾ’ ਚੇਰੀਟੇਬਲ ਟਰੱਸਟ ਦੇ ਪ੍ਰਬੰਧਕ ਐਸ ਪੀ ਸਿੰਘ ਉਬਰਾਏ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਐਸ ਪੀ ਉਬਰਾਏ ਨੇ ਆਪਣੀ ਤਕਰੀਰ ‘ਚ ਕਿਹਾ ਕਿ ਆਪਣੀ ਕਮਾਈ ਵਿਚ 2 ਪ੍ਰਤੀਸ਼ਤ ਹਿੱਸਾ ਜ਼ਰੂਰ ਦਾਨ ਕਰੋ। ਉਨ੍ਹਾਂ ਕਿਹਾ ਕਿ ਅੱਖਾਂ ਬੰਦ ਕਰਕੇ ਦਾਨ ਨਾ ਦਿਓ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਅੱਖਾਂ ਦੇ ਕੈਂਪ, ਕਿਡਨੀ ਚੈਕਅੱਪ, ਕੈਂਸਰ ਤੇ ਹੋਰ ਮਨੁੱਖੀ ਸਿਹਤ ਦੇ ਕੈਂਪ ਥਾਂ ਥਾਂ ਲਾਗਾ ਰਹੇ ਹਾਂ ਤਾਂ ਜੋ ਪੰਜਾਬ ਤੰਦਰੁਸਤ ਹੋ ਸਕੇ। ਰੇਡੀਓ ਪੰਜਾਬ ਦੇ ਪ੍ਰਬੰਧਕਾਂ ਸੁਖਦੇਵ ਸਿੰਘ ਢਿੱਲੋਂ, ਐਸ ਪੀ ਸਿੰਘ ਤੇ ਬਲਰਾਜ ਸਿੰਘ ਬਰਾੜ ਵੱਲੋਂ ਕਰਵਾਏ ਇਸ ਸਮਾਗਮ ਵਿਚ ਭਾਈਚਾਰੇ ਦੀਆਂ ਵੱਖ ਵੱਖ ਸਖਸ਼ੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ‘ਚ ਚਰਨਜੀਤ ਬਾਠ, ਹਰਬੰਸ ਸਿੰਘ ਸਰਾਓਂ, ਬੌਬ ਢਿੱਲੋਂ, ਸੁਖਦੇਵ ਬੈਨੀਵਾਲ, ਪ੍ਰੀਤਮ ਗਰੇਵਾਲ, ਗੁਰਨਾਮ ਪੰਮਾ, ਪ੍ਰਮਿੰਦਰ ਗਰੇਵਾਲ, ਕੁਲਦੀਪ ਸਹੋਤਾ, ਗੁਰਜਤਿੰਦਰ ਸਿੰਘ ਰੰਧਾਵਾ, ਬਲਜੀਤ ਸਿੰਘ ‘ਸੰਦਲੀ ਪੈੜਾਂ’ ਬਰਿੰਦਰ ਕੌਰ, ਪਾਲ ਸਹੋਤਾ, ਕੁਲਦੀਪ ਸਹੋਤਾ, ਕਸ਼ਮੀਰ ਸ਼ਾਹੀ, ਰਾਮ ਸਿੰਘ, ਗੁਰਾ ਸਿੰਘ, ਅਸ਼ੋਕ ਟਾਂਗਰੀ, ਤਾਰਾ ਸਾਗਰ, ਪਲਵਿੰਦਰ ਸਿੰਘ ਗੋਰਾਇਆ, ਜੋਗਾ ਮਾਨ ਅਤੇ ਤੇਜਿੰਦਰ ਮਾਨ ਸ਼ਾਮਲ ਹੋਏ।
ਇਸ ਮੌਕੇ ਚਲਦੇ ਸਮਾਗਮ ਦੌਰਾਨ ਕੈਨੇਡਾ ਤੇ ਸਥਾਨਕ ਰੇਡੀਓ ਹੋਸਟਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਵਾਇਆ ਗਿਆ ਇਸਦੀ ਕਾਰਵਾਈ ਕੈਨੇਡਾ ਤੋਂ ਹੋਸਟ ਤੇ ਕਲਾਕਾਰ ਦਵਿੰਦਰ ਢਿੱਲੋਂ ਨੇ ਚਲਾਈ। ਸਟੇਜ ਦੀ ਕਾਰਵਾਈ ਤੇ ਕਲਾਕਾਰਾਂ ਨੂੰ ਪੇਸ਼ ਕਰਨ ਦੀ ਕਾਰਵਾਈ ਬੀਬੀ ਆਸ਼ਾ ਸ਼ਰਮਾ ਨੇ ਚਲਾਈ। ਇਸ ਮੌਕੇ ਗਾਇਕੀ ਰਾਹੀਂ ਦਰਸ਼ਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰਾਂ ‘ਚ ਤਰਲੋਕ ਸਿੰਘ, ਅਨੂਪ ਸਿੰਘ ਚੀਮਾ, ਜੋਤ ਰਣਜੀਤ, ਜੀਤ ਜਗਜੀਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮਾਗਮ ਵਿਚ ਸ਼ਾਮਲ ਦਰਸ਼ਕਾਂ ਵਿਚੋਂ ਕੂਪਨ ਰਾਹੀਂ ਕਾਰ ਦਾ ਡਰਾਅ ਕੱਢਿਆ ਗਿਆ ਜਿਸ ਨੂੰ ਸੈਨਹੋਜੇ ਦੇ ਰਾਜ ਬਡਵਾਲ ਨੇ ਜਿੱਤਿਆ। ਇਸ ਮੌਕੇ ਸਮਾਗਮ ਦੌਰਾਨ ਰੱਖੇ ਗਏ ਸਾਰੇ ਟੇਬਲ ਰੱਖੀ ਗਈ ਕੀਮਤ ਦੇ ਬਾਵਜੂਦ ਵੀ ਫੁੱਲ ਸੀ। ਪ੍ਰਬੰਧਕਾਂ ਵੱਲੋਂ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ।











Comments (0)