ਹੋਸਟਨ ਵਿੱਚ ਇਕ 11 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਹੋਸਟਨ ਵਿੱਚ 'ਡੋਰਬੈੱਲ ਡਿੱਚ ਪਰੈਂਕ' ਖੇਡ ਰਹੇ ਇੱਕ 11 ਸਾਲਾ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਹ ਟਿਕਟਾਕ ਰੁਝਾਨ ਦੀ ਤਾਜ਼ਾ ਮਿਸਾਲ ਹੈ ਜਿਸ ਵਿਰੁੱਧ ਪੁਲਿਸ ਮਾਪਿਆਂ ਨੂੰ ਹਮੇਸ਼ਾਂ ਚੌਕਸ ਰਹਿਣ ਦੀ ਸਲਾਹ ਦਿੰਦੀ ਆਈ ਹੈ। ਹੋਸਟਨ ਪੁਲਿਸ ਨੇ ਕਿਹਾ ਹੈ ਕਿ ਮੁੰਡਾ ਆਪਣੇ ਦੋਸਤਾਂ ਨਾਲ ਇਕ ਘਰ ਵਿੱਚ ਇੱਕ ਖੇਡ '' ਡਿੰਗ ਡਾਂਗ ਡਿੱਚ'' ਖੇਡ ਰਿਹਾ ਸੀ ਜਦੋਂ ਇੱਕ ਵਿਅਕਤੀ ਘਰ ਵਿੱਚ ਦਾਖਲ ਹੋਇਆ ਤੇ ਉਸ ਨੇ ਮੁੰਡੇ ਨੂੰ ਗੋਲੀ ਮਾਰ ਦਿੱਤੀ। ਮੌਕੇ ਦੇ ਇਕ ਗਵਾਹ ਅਨੁਸਾਰ ਮੁੰਡਾ ਇਕ ਘਰ ਦੀ ਘੰਟੀ ਵਜਾ ਕੇ ਭੱਜਾ ਸੀ ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ। ਪੁਲਿਸ ਅਨੁਸਾਰ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ।











Comments (0)