ਫਰਾਂਸ ਦੇ ਸਿੱਖਾਂ ਵੱਲੋਂ ਬਲਿਊ ਸਟਾਰ ਦੀ ਬਰਸੀ ਮੌਕੇ ਆਈਫਲ ਟਾਵਰ ’ਤੇ ਮੁਜ਼ਾਹਰਾ By admin065 Share on Facebook Tweet on Twitter
ਪੈਰਿਸ/ਬਿਊਰੋ ਨਿਊਜ਼ :
ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ’ਤੇ ਕੀਤੇ ਹਮਲੇ ਦੀ ਬਰਸੀ ਦੇ ਸਬੰਧ ਵਿੱਚ ਸਿੱਖਾਂ ਵੱਲੋਂ ਆਈਫਲ ਟਾਵਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਸ਼ਾਂਤਮਈ ਢੰਗ ਨਾਲ ਕੀਤੇ ਮੁਜ਼ਾਹਰੇ ਵਿੱਚ ਫਰਾਂਸ ਦੇ ਸਾਰੇ ਗੁਰਦੁਆਰਿਆਂ, ਜਥੇਬੰਦੀਆਂ ਦੇ ਕਾਰਕੁਨ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ਼ਾਮਲ ਹੋਈ। ਇਸ ਮੌਕੇ ਰਘੁਬੀਰ ਸਿੰਘ ਕੋਹਾੜ, ਚੈਨ ਸਿੰਘ, ਦਲਵਿੰਦਰ ਸਿੰਘ ਘੁੰਮਣ, ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਪੰਜਹੱਥਾ, ਗੁਰਦਿਆਲ ਸਿੰਘ, ਕਸ਼ਮੀਰ ਸਿੰਘ, ਭਾਈ ਪਾਲਸਾ, ਇਕਬਾਲ ਸਿੰਘ ਭੱਟੀ ਤੇ ਪਿਰਥੀਪਾਲ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੀ ਅੱਡਰੀ ਪਛਾਣ ਨੂੰ ਖਤਮ ਕਰਨ ਲਈ ਕੀਤੇ ਇਸ ਤੀਜੇ ਘੱਲੂਘਾਰੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਜਿਸ ਵਿੱਚ ਮਾਸੂਮ ਬੱਚਿਆਂ, ਇਸਤਰੀਆਂ ਤੇ ਬਜ਼ੁਰਗਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਸ ਮੌਕੇ ਸਿੱਖ ਨੌਜੁਆਨਾਂ ਨੇ ‘ਰਾਜ ਕਰੇਗਾ ਖ਼ਾਲਸਾ’ ਦੇ ਨਾਅਰੇ ਲਾਏ।











Comments (0)