ਦੀਵਾਲੀ ਬਾਰੇ ਡਾਕ ਟਿਕਟ 5 ਅਕਤੂਬਰ ਨੂੰ ਹੋਵੇਗੀ ਜਾਰੀ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਡਾਕ ਸੇਵਾ ਵਿਭਾਗ ਨੇ ਦੱਸਿਆ ਕਿ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਉਸ ਵੱਲੋਂ ਦੀਵਾਲੀ ਬਾਰੇ ਡਾਕ ਟਿਕਟ ਜਾਰੀ ਕੀਤੀ ਜਾਵੇਗੀ। ਅਮਰੀਕੀ ਡਾਕ ਸੇਵਾ (ਯੂਐਸਪੀਐਸ) ਨੇ ਇਸ ਟਿਕਟ ਦਾ ਡਿਜ਼ਾਈਨ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਤੇਲ ਵਾਲੇ ਜਗਦੇ ਦੀਵੇ ਦੀ ਤਸਵੀਰ ਹੈ ਅਤੇ ਉਸ ਦੇ ਪਿਛੇ ਸੁਨਹਿਰੀ ਰੌਸ਼ਨੀ ਹੈ।
ਨਿਊ ਮਿਲਫੋਰਡ ਦੇ ਸੈਲੀ ਐਂਡਰਸਨ-ਬਰੂਸ ਨੇ ਇਸ ਦੀਵੇ ਦੀ ਤਸਵੀਰ ਖਿੱਚੀ ਸੀ। ਗ੍ਰੇਗ ਬ੍ਰੀਡਿੰਗ ਨੇ ਟਿਕਟ ਡਿਜ਼ਾਈਨ ਕੀਤੀ ਹੈ ਅਤੇ ਵਾਸ਼ਿੰਗਟਨ ਪੋਸਟਲ ਸਰਵਿਸ ਦੇ ਵਿਲੀਅਮ ਜੇ ਗਿਕਰ ਇਸ ਪ੍ਰਾਜੈਕਟ ਦਾ ਆਰਟ ਡਾਇਰੈਕਟਰ ਸੀ। ਇਹ ਟਿਕਟ 5 ਅਕਤੂਬਰ ਨੂੰ ਭਾਰਤੀ ਕੌਂਸਲੇਟ, ਨਿਊਯਾਰਕ ਵਿੱਚ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ।











Comments (0)