ਰਣਜੀਤ ਬਾਵਾ ਤੇ ਅਨਮੋਲ ਗਗਨ ਮਾਨ, ਮਿਲਪੀਟਸ ਦੇ ਪੰਜਾਬੀ ਫੋਕ ਸ਼ੋਅ ‘ਚ 22 ਜੂਨ ਨੂੰ ਲਾਉਣਗੇ ਰੌਣਕਾਂ

ਰਣਜੀਤ ਬਾਵਾ ਤੇ ਅਨਮੋਲ ਗਗਨ ਮਾਨ, ਮਿਲਪੀਟਸ ਦੇ ਪੰਜਾਬੀ ਫੋਕ ਸ਼ੋਅ ‘ਚ 22 ਜੂਨ ਨੂੰ ਲਾਉਣਗੇ ਰੌਣਕਾਂ

ਸੈਨ ਹੋਜ਼ੇ/ਬਿਊਰੋ ਨਿਊਜ਼:
ਉੱਘੇ ਪੰਜਾਬੀ ਗਾਇਕ ਤੇ ‘ਖਿੰਦੋ ਖੂੰਡੀ’ ਫਿਲਮ ਦੇ ਨਾਇਕ ਰਣਜੀਤ ਬਾਵਾ, ਅਨਮੋਲ ਗਗਨ ਮਾਨ ਤੇ ਸਾਥੀ ਗਾਇਕ ਕਲਾਕਾਰਾਂ ਦੇ 22 ਜੂਨ 2018 ਨੂੰ ਮਿਲਪੀਟਸ ਵਿੱਚ ਕਰਵਾਏ ਜਾਣ ਵਾਲੇ ਪੰਜਾਬੀ ਫੋਕ ਸ਼ੋਅ (ਮਿੱਟੀ ਦਾ ਬਾਵਾ ਤੇ ਪੰਜਾਬੀ ਲਾਈਵ) ਲਈ ਦਰਸ਼ਕਾਂ ਤੇ ਸਰੋਤਿਆਂ ਵਿੱਚ ਭਾਰੀ ਉੱਤਸ਼ਾਹ ਪਾਇਆ ਜਾ ਰਿਹਾ ਹੈ।  ਬਰਾਈਟ ਬਰੇਨ ਐਂਡ ਜਾਦੂ ਟੀਵੀ, ਮਨਦੀਪ ਤੇ ਕਿਮ ਦਿਓਲ ਤੇ ਚਰਨਜੀਤ ਉੱਪਲ ਦੀ ਤਰਫੋਂ ਪੰਜਾਬੀ ਗਾਇਕੀ ਦਾ ਇਹ ਰੰਗਾ ਰੰਗ ਪ੍ਰੋਗਰਾਮ 22 ਜੂਨ ਸ਼ੁਕਰਵਾਰ ਨੂੰ ਸ਼ਾਮੀਂ 8:00 ਵਜੇ ਤੋਂ ਦੇਰ ਰਾਤੀਂ ਇੰਡੀਆ ਕਮਿਉਨਿਟੀ ਸੈਂਟਰ ਮਿਲਪੀਟਸ ਵਿਖੇ ਕਰਵਾਇਆ ਜਾਣਾ ਹੈ।
ਪ੍ਰੋਗਰਾਮ ਲਈ ਟਿਕਟਾਂ ਇਸ ਤਰ੍ਹਾਂ ਹਨ: $50, $75, $100 ਤੋਂ ਇਲਾਵਾ VIP
ਆਨ ਲਾਇਨ ਟਿਕਟਾਂ ਖਰੀਦਣ ਲਈ :
Ticketmaster.com

Sulekha.com

TicketHungama.com

Brightbrain.cvents
ਹੋਰ ਜਾਣਕਾਰੀ ਲਈ ਸੰਪਰਕ ਕਰੋ: ਜੈ ਸਿੰਘ-510-677-2777
ਕਿਮ ਦਿਓਲ : 510-760-0970
ਡਾ.ਉਪਲ: 510-432-2375
ਮਨਦੀਪ ਬਾਜਵਾ :  925-922-2043

ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਇਨ੍ਹਾਂ ਸ਼ੋਆਂ ਦਾ ਵੇਰਵਾ ਇਸ ਤਰ੍ਹਾਂ ਹੈ।
22 ਜੂਨ : ਇੰਡੀਆ ਕਮਿਉਨਿਟੀ ਸੈਂਟਰ ਮਿਲਪੀਟਸ
23 ਜੂਨ : ਬਰਬੈਂਕ ਹਾਈ ਸਕੂਲ ਸੈਕਰਾਮੈਂਟੋ
24 ਜੂਨ ਗੁਨੀਤ LA ਲਾਸ ਏਂਜਲਸ
27 ਜੂਨ ਡੈਨਵਰ
29 ਜੂਨ : ਫਰਿਜ਼ਨੋ (ਸ਼ੋਅ ਆਰਗੇਨਾਈਜ਼ਰ ਬਰਾਈਟ ਬਰੇਨ ਪ੍ਰੋਡੱਕਸ਼ਨਜ਼)