ਨੌਜਵਾਨ ਦੇ ਕਤਲ ‘ਚ ਪੁਲਸੀਏ ਨੂੰ 15 ਸਾਲ ਕੈਦ ਦੀ ਸਜ਼ਾ
ਡਲਾਸ/ਬਿਊਰੋ ਨਿਊਜ਼ :
ਅਦਾਲਤ ਨੇ ਬਹੁਚਰਚਿਤ ਕਾਲੇ ਲੜਕੇ ਜੌਰਡਨ ਦੇ ਕਤਲ ਦ ੇਮਾਮਲੇ ਵਿਚ ਗੋਰੇ ਪੁਲਸੀਏ ਨੂੰ ਸਜਾ ਸੁਣਾ ਦਿੱਤੀ ਹੈ। ਇਸ ਕੇਸ ਵਿਚ ਰੌਏ ਓਲੀਵਰ ਨਾਂ ਦੇ ਪੁਲਿਸ ਅਫਸਰ ਖਿਲਾਫ ਪੁਖਤਾ ਸਬੂਤ ਮਿਲੇ ਸਨ।
ਗੌਰਤਲਬ ਹੈ ਕਿ ਰੌਏ ਓਲੀਵਰ ਨੇ ਸਿਆਹਫਾਮ ਲੜਕਿਆਂ ਨਾਲ ਭਰੀ ਇਕ ਕਾਰ ‘ਤੇ ਗੋਲੀਆਂ ਚਲਾਈਆਂ ਸਨ, ਜਿਸ ਵਿਚ ਪੰਦਰਾਂ ਸਾਲ ਦੇ ਇਕ ਨਿਹੱਥੇ ਲੜਕੇ ਦੀ ਜਾਨ ਚਲੀ ਗਈ ਸੀ। ਜੱਜ ਸਾਹਿਬਾਨ ਵੱਲੋਂ ਸਾਬਕਾ ਗੋਰੇ ਪੁਲੀਸ ਅਫ਼ਸਰ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਰੌਏ ਓਲੀਵਰ ਨੂੰ ਅਪਰੈਲ 2017 ਵਿਚ ਜੌਰਡਨ ਐਡਵਰਡਜ਼ ਦੀ ਮੌਤ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਨੂੰ ਦਸ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ ਹੈ।











Comments (0)